ਸੰਜੀਵ ਜਿੰਦਲ
ਮਾਨਸਾ , 14 ਅਪ੍ਰੈਲ 2021 : ਕੋਰੋਨਾ ਮਹਾਂਮਾਰੀ ਦਾ ਕਹਿਰ ਉਸੇ ਤਰ੍ਹਾਂ ਜਾਰੀ ਹੈ ਅੱਜ ਮਾਨਸਾ 'ਚ ਕੋਰੋਨਾ ਦੇ 86 ਨਵੇਂ ਮਾਮਲੇ ਆਉਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 524 ਹੋ ਗਈ ਹੈ, ਜਦਕਿ 56 ਵਿਅਕਤੀਆਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ। ਨਵੇਂ ਆਏ 86 ਮਾਮਲਿਆਂ 'ਚ ਮਾਨਸਾ 'ਚ 34, ਬੁਢਲਾਡਾ 'ਚ 29, ਖਿਆਲਾ ਕਲਾਂ 'ਚ 13 ਅਤੇ ਸਰਦੂਲਗੜ੍ਹ 'ਚ 10 ਮਾਮਲੇ ਪਾਏ ਗਏ ਹਨ। ਇਸ ਤਹਿਤ ਹੁਣ ਤੱਕ ਮਾਨਸਾ 'ਚ 1431, ਬੁਢਲਾਡਾ 'ਚ 971, ਖਿਆਲਾ ਕਲਾਂ ਚ 601 ਅਤੇ ਸਰਦੂਲਗੜ੍ਹ 'ਚ 554 ਵਿਅਕਤੀ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਕੁੱਲ ਮਰੀਜਾਂ ਦੀ ਗਿਣਤੀ ਹੁਣ ਤੱਕ 3557 ਹੋ ਚੁੱਕੀ ਹੈ। ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ 86 ਨਵੇਂ ਪੋਜੀਟਿਵ ਮਾਮਲੇ ਪਾਏ ਗਏ ਹਨ, ਜਿਨਾਂ ਨੂੰ ਘਰਾਂ ਤੇ ਹਸਪਤਾਲਾਂ ਚ ਏਕਾਂਤਵਾਸ ਕੀਤਾ ਹੈ।