ਹੈਰੀਮਾਨ ਨੇ ਕੀਤਾ ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ
ਕੁਲਵੰਤ ਸਿੰਘ ਬੱਬੂ
ਰਾਜਪੁਰਾ, 23 ਮਈ 2021 - ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨੀ ਸੰਘਰਸ਼ ਦੋਰਾਨ ਪਿਛਲੇ ਦਿਨੀ ਸਹੀਦ ਹੋਏ ਰਾਜਪੁਰਾ ਨੇੜਲੇ ਪਿੰਡ ਸੰਕਰਪੁਰ ਦੇ ਕਿਸਾਨ ਬਲਬੀਰ ਸਿੰਘ ਦੇ ਪਰਿਵਾਰ ਨਾਲ ਹਲਕਾ ਸਨੋਰ ਦੇ ਇੰਚਾਰਜ ਹੈਰੀਮਾਨ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਅਤੇ ਸੰਘਰਸ਼ ਦੋਰਾਨ ਸਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਹਰ ਮੱਦਦ ਦੇਣ ਦਾ ਭੋਰਸਾ ਵੀ ਦਿੱਤਾ ।ਇਸ ਮੋਕੇ ਅਸ਼ਵਨੀ ਕੁਮਾਰ ਬੱਤਾ ਚੇਅਰਮੈਨ,ਜੋਧ ਸਿੰਘ ਮੈਂਬਰ ਬਲਾਕ ਸੰਮਤੀ ,ਸੁਖਦੇਵ ਸਿੰਘ,ਚਾਨਣ ਸਿੰਘ,ਹਰਬੰਸ ਸਿੰਘ,ਗੋਲਡੀ ਵਿਰਕ,ਬਲਕਾਰ ਸਿੰਘ,ਜਸਪਾਲ ਸਿੰਘ,ਜੀਤ ਸਿੰਘ,ਬਲਦੇਵ ਸਿੰਘ,ਕਸ਼ਮੀਰ ਸਿੰਘ,ਗੁਰਪ੍ਰੀਤ ਸਿੰਘ,ਮਨਪ੍ਰੀਤ ਸਿੰਘ,ਭੁਪਿੰਦਰ ਸਿੰਘ,ਜਗਦੇਵ ਸਿੰਘ,ਸੁਰਜੀਤ ਸਿੰਘ,ਗੁਰਮੀਤ ਸਿੰਘ ਡੀਡਵਾਲ ਨੇ ਵੀ ਪਰਿਵਾਰ ਦਾ ਦੁੱਖ ਵੰਡਾਇਆ ।ਸਹੀਦ ਕਿਸਾਨ ਬਲਬੀਰ ਸਿੰਘ ਦੇ ਪਾਠ ਦਾ ਭੋਗ 27 ਮਈ ਨੂੰ ਪਾਇਆ ਜਾਵੇਗਾ ।