- ਬਹਾਦੁਰ ਪੰਜਾਬ ਪੁਲਿਸ ਨੂੰ ਮੂਕ ਦਰਸ਼ਕ ਬਣਾ ਕੇ ਰੱਖ ਦਿੱਤਾ ਕੈਪਟਨ ਸਰਕਾਰ ਨੇ
ਚੰਡੀਗੜ੍ਹ, 17 ਅਪ੍ਰੈਲ 2021 - ਬਹਾਦਰੀ ਨਾਲ ਅੱਤਵਾਦ ਖਤਮ ਕਰਨ ਵਾਲੇ ਅਤੇ ਗੈਂਗਸਟਰਸ ਨੂੰ ਫੜ ਕੇ ਜੇਲ੍ਹਾਂ ਵਿੱਚ ਧੱਕਣ ਵਾਲੇ ਪੰਜਾਬ ਪੁਲਿਸ ਦੇ ਜਵਾਨ, ਅਫਸਰ ਪਤਾ ਨਹੀਂ ਕੀ ਕਾਰਨ ਹੈ ਕਿ ਭਾਜਪਾ ਅਤੇ ਆਰਐਸਐਸ ਦੇ ਲੋਕਾਂ ’ਤੇ ਹਮਲੇ ਹੋਣ ’ਤੇ ਮੂਕ ਦਰਸ਼ਕ ਬਣ ਕੇ ਰਹਿ ਜਾਂਦੇ ਹਨ, ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਤੇ ਹਿਮਾਚਲ ਭਾਜਪਾ ਦੇ ਇੰਚਾਰਜ਼ ਅਵਿਨਾਸ਼ ਰਾਏ ਖੰਨਾ ਦਾ।
ਖੰਨਾ ਨੇ ਕਿਹਾ ਕਿ ਅਕਤੂਬਰ 2020 ਤੋਂ ਲੈ ਕੇ ਅਪ੍ਰੈਲ 2021 ਤੱਕ ਭਾਜਪਾ ਅਤੇ ਆਰਐਸਐਸ ਦੇ ਆਗੂਆਂ /ਆਹੁਦੇਦਾਰਾਂ ਉੱਤੇ ਹੋਏ ਹਮਲੇ, ਹਮਲਿਆਂ ਦੇ ਦੌਰਾਨ ਸੁਰੱਖਿਆ ਵਿਵਸਥਾ ਵਿੱਚ ਲੱਗੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਅਧਿਕਾਰਿਆਂ ਦਾ ਰੋਲ ਅਤੇ ਬਾਅਦ ਵਿੱਚ ਪੁਲਿਸ ਕਰਵਾਈ ਕਰਨ ਵਿੱਚ ਢੀਲ ਇਹ ਸਪੱਸ਼ਟ ਕਰਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਭਾਜਪਾ ਦੇ ਖਿਲਾਫ ਝੂਠਾ ਮਾਹੌਲ ਖੜਾ ਕਰਨ ਲਈ ਬਹਾਦੁਰ ਪੰਜਾਬ ਪੁਲਿਸ ਨੂੰ ਮੂਕ ਦਰਸ਼ਕ ਬਨਣ ’ਤੇ ਮਜਬੂਰ ਕੀਤਾ ਹੋਇਆ ਹੈ।
ਉਨਾਂ ਕਿਹਾ ਕਿ ਘਟਨਾਵਾਂ ਸਪੱਸ਼ਟ ਦੱਸਦਿਆਂ ਹਨ ਕਿ ਜਿਸ ਤਰਾਂ ਵੈਸਾਖੀ ਵਾਲੇ ਦਿਨ ਰਾਸ਼ਟਰੀ ਸਵੇਂ ਸੇਵਕ ਸੰਘ ਦੇ ਪ੍ਰਚਾਰਕ ਅਤੇ ਹਰਿਯਾਵਲ ਪੰਜਾਬ ਦੇ ਮੁੱਖੀ ਰਾਮ ਗੋਪਾਲ ’ਤੇ ਫਿਰੋਜਪੁਰ ਜਿਲੇ ਵਿੱਚ ਵਾਰ-ਵਾਰ ਪੁਲਸ ਫੋਰਸ ਦੇ ਹੁੰਦੇ ਹੋਏ ਹਮਲੇ ਹੋਏ ਜਾਂ ਫਿਰ ਮਲੋਟ ਵਿੱਚ 90 ਤੋਂ 100 ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਪੰਜਾਬੀਅਤ ਨੂੰ ਸ਼ਰਮਸਾਰ ਕਰਨ ਵਾਲੀ ਹਰਕੱਤ ਭਾਜਪਾ ਵਿਧਾਇਕ ਅਰੁਣ ਨਾਰੰਗ ਦੇ ਨਾਲ ਹੋਈ ਜਾਂ ਫਿਰ ਭਾਜਪਾ ਦੇ ਸੂਬਾ ਅਸ਼ਵਨੀ ਸ਼ਰਮਾ ’ਤੇ 12 ਅਕਤੂਬਰ 2020 ਨੂੰ ਹਮਲੇ ਤੋਂ ਬਾਅਦ ਪੁਲਿਸ ਦੀ ਢੀਲੀ ਕਰਵਾਈ ਜਾਂ ਫਿਰ ਸਾਬਕਾ ਪ੍ਰਧਾਨ ਅਤੇ ਰਾਜਸਭਾ ਮੈਂਬਰ ਸ਼ਵੇਤ ਮਲਿਕ ’ਤੇ ਵਾਰ-ਵਾਰ ਹੋਏ ਹਮਲੇ ਜਾਂ ਫਿਰ ਸਾਬਕਾ ਮੰਤਰੀ ਮਨੋਰੰਜਨ ਕਾਲਿਆ ਜਾਂ ਫਿਰ ਪੰਜਾਬ ਭਰ ਵਿੱਚ ਪੁਲਿਸ ਦੇ ਸੁਰੱਖਿਆ ਦੇ ਬਾਵਜੂਦ ਭਾਜਪਾ ਆਹੁਦੇਦਾਰਾਂ ’ਤੇ ਹਮਲੇ ਹੋਏ, ਪੰਜਾਬ ਪੁਲਿਸ ਡਿਊਟੀ ਕਰਨ ਦੀ ਥਾਂ ਪੰਜਾਬ ਕਾਂਗਰਸ ਦੇ ਰਾਜਨੀਤਿਕ ਏਜੈਂਡੇ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਹਨ।
ਖੰਨਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀ ਇਹ ਨੀਤੀ ਪੰਜਾਬ ਨੂੰ ਅਰਾਜਕਤਾ ਵੱਲ ਧਕੇਲ ਰਹੀ ਹੈ ਤੇ ਡਰ ਇਸ ਗੱਲ ਦਾ ਹੈ ਕਿ ਕੀਮਤ ਪੁਰੇ ਪੰਜਾਬ ਨੂੰ ਚੁਕਾਣੀ ਪਵੇਗੀ।