ਸੰਜੀਵ ਜਿੰਦਲ
ਮਾਨਸਾ:-13 ਅਪ੍ਰੈਲ 2021 - ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ । ਜਿਸ ਦੇ ਤਹਿਤ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਰੇਲਵੇ ਸਟੇਸ਼ਨ ਮਾਨਸਾ ਉੱਪਰ ਚੱਲ ਰਿਹਾ ਧਰਨਾ 194ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂ ਤੇਜ ਸਿੰਘ ਚਕੇਰੀਆਂ,ਧੰਨਾ ਮੱਲ ਗੋਇਲ, ਸੁਖਚਰਨ ਦਾਨੇਵਾਲੀਆ, ਐਡਵੋਕੇਟ ਬਲਵੀਰ ਕੌਰ,ਮੇਜਰ ਸਿੰਘ ਦੁਲੋਵਾਲ,ਭਜਨ ਸਿੰਘ ਘੁੰਮਣ ਨੇ ਸੰਬੋਧਨ ਕਰਦਿਆ ਕਿਹਾ ਕਿ ਅੱਜ ਵਿਸਾਖੀ ਦਾ ਦਿਨ ਇਤਿਹਾਸਿਕ ਦਿਨ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਜੁਲਮ ਦੇ ਖਿਲਾਫ਼ ਇੱਕਠੇ ਹੋਣ ਦਾ ਸੱਦਾ ਦਿੱਤਾ ਸੀ।
ਉਸੇ ਤਰ੍ਹਾਂ ਹੀ ਅੱਜ ਦੇ ਸਮੇਂ ਵਿੱਚ ਲੋਕ ਇੱਕਠੇ ਹੋ ਕੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਨੱਥ ਪਾਉਣ ਦਾ ਅਹਿਦ ਕਰਨ।ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮੁੱਚੇ ਭਾਰਤ ਸੰਵਿਧਾਨ ਬਚਾਉਂ ਦੇਸ ਸੱਧੇ ਤਹਿਤ ਜਾਤ-ਪਾਤ ਅਤੇ ਉਚ-ਨੀਚ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਸਮੁਚੇ ਕਿਸਾਨ,ਮਜ਼ਦੂਰ,ਦੁਕਾਨਦਾਰਾਂ ਅਤੇ ਹਰ ਵਰਗ ਦੇ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਕਿ ਮਾਨਸਾ ਰੇਵਲੇ ਸਟੇਸ਼ਨ ਉੱਪਰ ਚੱਲ ਰਹੇ ਧਰਨੇ ਉੱਪਰ ਪਹੁੰਚਣ।ਇਸ ਸਮੇਂ ਕੇਵਲ ਅਕਲੀਆਂ,ਕਾਮਰੇਡ ਕ੍ਰਿਸ਼ਣ ਜੋਗਾ,ਜਥੇਦਾਰ ਜਸਵੰਤ ਸਿੰਘ ਫਫੜੇ,ਸਿੰਦਰਪਾਲ ਕੌਰ ਆਦਿ ਸ਼ਾਮਿਲ ਸਨ।