ਮਨਿੰਦਰਜੀਤ ਸਿੱਧੂ
- ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂ- ਮੁਸਲਿਮ ਆਗੂ
ਸਿੰਘੂ ਬਾਰਡਰ, 3 ਦਿਸੰਬਰ, 2020 - ਕਿਸਾਨੀ ਦਾ ਸੰਘਰਸ਼ ਦਾ ਸਿੱਟਾ ਜੋ ਵੀ ਆਵੇ ਉਹ ਅਲਹਿਦੀ ਗੱਲ ਹੈ ਪਰ ਇਸ ਸੰਘਰਸ਼ ਨੇ ਵੱਖ-ਵੱਖ ਖਿੱਤਿਆਂ ਦੇ ਲੋਕਾਂ ਨੂੰ, ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ, ਵੱਖ-ਵੱਖ ਕਾਰੋਬਾਰ ਕਰਦੇ ਲੋਕਾਂ ਦੇ ਲੋਕਾਂ ਨੂੰ, ਵੱਖ-ਵੱਖ ਸੂਬਿਆਂ ਦੇ ਲੋਕਾਂ ਨੂੰ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਬਹੁਤ ਕਰੀਬ ਲੈ ਆਂਦਾ ਹੈ। ਇਸ ਦੀ ਪ੍ਰਤੱਖ ਉਦਾਹਰਨ ਮਲੇਰਕੋਟਲੇ ਤੋਂ ਸਿੰਘੂ ਬਾਰਡਰ ਕਿਸਾਨ ਅੰਦੋਲਨ ਵਿੱਚ ਮੁਸਲਿਮ ਫੈਡਰੇਸਨ ਦੇ ਪਹੁੰਚਣਾ ਹੈ। ਮੁਸਲਿਮ ਫੈਡਰੇਸ਼ਨ ਵੱਲੋਂ ਕਿਸਾਨਾਂ ਦੇ ਲਈ ਨਿਰਵਿਘਨ ਲੰਗਰ ਚਲਾਇਆ ਜਾ ਰਿਹਾ ਹੈ। ਮੁਸਲਿਮ ਆਗੂਆਂ ਦਾ ਕਹਿਣਾ ਹੈ ਕਿ ਸਾਡਾ ਅੰਨਦਾਤਾ ਜੇਕਰ ਸੜਕਾਂ ਉੱਪਰ ਰੁਲ ਰਿਹਾ ਹੈ ਤਾਂ ਅਸੀਂ ਟਿਕ ਕੇ ਘਰਾਂ ਵਿੱਚ ਕਿਵੇਂ ਬੈਠ ਸਕਦੇ ਹਾਂ। ਅਸੀਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਹਾਂ।