ਨਵੀਂ ਦਿੱਲੀ, 27 ਜਨਵਰੀ 2021 - ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਲਾਲ ਕਿਲੇ 'ਤੇ ਹੋਈ ਘਟਨਾ 'ਤੇ ਦੁੱਖ ਜ਼ਾਹਰ ਕੀਤਾ| ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਪੰਜਾਬ ਨਾਲ ਸ਼ੁਰੂ ਤੋਂ ਹੀ ਸਰਕਾਰ ਧੱਕਾ ਕਰਦੀ ਆਈ ਹੈ ਤੇ ਹੁਣ ਵੀ ਲਾਲ ਕਿਲੇ 'ਚ ਵਾਪਰੀ ਘਟਨਾ ਤੋਂ ਬਾਅਦ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਪੂਰੇ ਮੁਲਕ ਦੇ ਕਿਸਾਨਾਂ ਨਾਲੋਂ ਵੱਖ ਕਰਨਾ ਚਾਹੁੰਦੀ ਹੈ| ਕੱਕਾ ਨੇ ਕਿਹਾ ਕਿ ਸਰਕਾਰ ਦੀ ਇਸ ਮਨਸ਼ਾ ਨੂੰ ਔਹ ਪੂਰਾ ਨੀ ਹੋਣ ਦੇਣਗੇ, ਪੰਜਾਬ ਦੇ ਕਿਸਾਨਾਂ ਦੇ ਨਾਲ ਪੂਰਾ ਦੇਸ਼ ਖੜ੍ਹਾ ਹੈ|
ਕੱਕਾ ਨੇ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਫਹਿਰਾਏ ਜਾਂ ਦੀ ਗੱਲ ਬਾਰੇ ਬੋਲਦਿਆਂ ਕਿਹਾ ਕਿ, 'ਪੰਡਿਤ ਜਵਾਹਰ ਲਾਲ ਨਹਿਰੂ ਨੇ ਜਿਸ ਜਗ੍ਹਾ ਝੰਡਾ ਲਾਇਆ ਸੀ, ਉਹ ਜਗ੍ਹਾ ਬਿਲਕੁਲ ਸੇਫ ਹੈ| ਪਰ ਜਿਹੜੇ ਸਥਾਨ 'ਤੇ ਝੰਡਾ ਲਾਇਆ ਹੈ ਉਹ ਖਾਲੀ ਪੋਲ ਸੀ| ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਗਲਤੀ ਹੋਈ ਹੈ, ਕਿਉਂਕਿ ਅੰਦੋਲਨ ਅਸੀਂ ਸ਼ੁਰੂ ਕੀਤਾ ਸੀ, ਜਿਸ ਕਰਕੇ ਅਸੀਂ ਦੁਖੀ ਹਾਂ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਾਂ|