ਅਸ਼ੋਕ ਵਰਮਾ
ਬਠਿੰਡਾ, 2 ਫਰਵਰੀ 2021 - ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਮੂਹ ਪੰਜਾਬੀਆਂ ਨੂੰ ਇਹਨਾਂ ਜਾਬਰ ਹੱਲਾ ਵਿਰੁੱਧ ਡਟਣ ਦਾ ਸੱਦਾ ਦਿੱਤਾ ਹੈ। ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸਕੰਤਰ ਜਸਪਾਲ ਮਾਨਖੇੜਾ ਤੇ ਬਠਿੰਡਾ ਦੇ ਜਨਰਲ ਸਕੱਤਰ ਦਮਜੀਤ ਦਰਸ਼ਨ, ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਆਗੂਆਂ ਜੇ ਸੀ ਪਰਿੰਦਾ, ਰਣਬੀਰ ਰਾਣਾ,ਅਮਨ ਦਾਤੇਵਾਸੀਆ, ਸਾਹਿਤ ਸੱਭਿਆਚਾਰ ਮੰਚ ਦੇ ਆਗੂ ਅਤਰਜੀਤ, ਕੁਲਦੀਪ ਬੰਗੀ; ਸਾਹਿਤ ਜਾਗ੍ਰਤੀ ਸਭਾ ਦੇ ਅਹੁਦੇਦਾਰ ਪਿ੍ਰ.ਜਗਦੀਸ਼ ਸਿੰਘ ਘਈ, ਅਮਰਜੀਤ ਜੀਤ, ਟੀਚਰਜ ਹੋਮ ਟਰੱਸਟ ਦੇ ਆਗੂ ਗੁਰਬਚਨ ਸਿੰਘ ਮੰਦਰਾਂ ਅਤੇ ਲਛਮਣ ਮਲੂਕਾ ਆਦਿ ਨੇ ਭਾਜਪਾ ਸਰਕਾਰ ਦੇ ਹੁਕਮਾਂ ਤੇ ਦਿੱਲੀ ਪੁਲਿਸ ਤੇ ਆਰ ਐਸ ਐਸ ਵਰਕਰ ਸ਼ਾਂਤਮਈ ਕਿਸਾਨਾਂ ਤੇ ਹਮਲਾ ਕਰ ਰਹੇ ਹਨ ਅਤੇ ਗੋਦੀ ਮੀਡੀਆ ਪੁਰਅਮਨ ਟਰੈਕਟਰ ਰੈਲੀ ਨੂੰ ਹਿੰਸਕ,ਤੋੜ ਭੰਨ ਤੇ ਲਾਲ ਕਿਲੇ ਤੇ ਹਮਲਾ ਦੱਸ ਕੇ ਬਦਨਾਮ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਜਨ ਅੰਦੋਲਨ ਬਣ ਚੁੱਕੇ ਕਿਸਾਨ ਘੋਲ ਨੂੰ ਦਬਾਉਣ ਲਈ ਆਗੂਆਂ ਤੇ ਪਰਚੇ ਦਰਜ ਕੀਤੇ ਗਏ ਹਨ ਅਤੇ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਹੈ ਜਿਹਨਾਂ ਦਾ ਕੋਈ ਥੁਹ ਪਤਾ ਨਹੀ ਦਿੱਤਾ ਜਾ ਰਿਹਾ। ਉਹਨਾਂ ਆਖਿਆ ਕਿ ਦੋ ਪੱਤਰਕਾਰਾਂ ਮਨਦੀਪ ਪੂਨੀਆਂ ਤੇ ਧਰਮਿੰਦਰ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪ੍ਰੈਸ ਦੀ ਆਜਾਦੀ ਦਾ ਗਲਾ ਘੁੱਟਿਆ ਗਿਆ ਹੈ। ਉਹਨਾਂ ਕਿਹਾ ਕਿ 27 ਜਨਵਰੀ ਨੂੰ ਗਾਜੀਪੁਰ ਬਾਰਡਰ ’ਤੇ ਪੁਲਿਸ ਅਤੇ ਐਮ ਐਲ ਏ ਦੀ ਅਗਵਾਈ ਹੇਠ ਬੀ ਜੇ ਪੀ ਵਰਕਰਾਂ ਨੇ ਦਹਿਸ਼ਤ ਦਾ ਨੰਗਾ ਨਾਚ ਕੀਤਾ ਅਤੇ ਸਰਕਾਰ ਨੇ ਪਾਣੀ,ਫਲੱਸ਼ ਅਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਸਾਹਿਤਕਾਰਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਆਗੂਆਂ, ਬੇਕਸੂਰ ਨੌਜਵਾਨਾਂ, ਪੱਤਰਕਾਰਾਂ ਖਿਲਾਫ ਦਰਜ ਮੁਕੱਦਮੇ ਰੱਦ ਕਰਕੇ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਕਿਸਾਨ ਮੋਰਚਿਆਂ ਲਈ ਜਰੂਰੀ ਸੇਵਾਵਾਂ ਬਹਾਲ ਹਮਲਾਵਰ ਕਾਰਵਾਈਆਂ ਤੁਰੰਤ ਬੰਦ ਅਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਖੇਤੀ ਕਾਨੂੰਨ ਰੱਦ ਕੀਤੇ ਜਾਣ।