ਰਾਜਿੰਦਰ ਕੁਮਾਰ
- ਰੋਸ਼ ਪ੍ਰਦਰਸ਼ਨ ਨਾਅਰੇਬਾਜ਼ੀ ਕਰਦੇ ਵੱਖ ਵੱਖ ਜਥੇਬੰਦੀਆਂ ਦੇ ਆਗੂ
ਬੰਗਾ, 17 ਜਨਵਰੀ 2021 - ਕਿਸਾਨਾਂ ਦੇ ਨਾਲ ਨਾਲ ਖੇਤੀ ਵਿਰੋਧੀ ਪਾਸ ਕੀਤੇ ਕਾਲੇ ਬਿੱਲਾ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆ, ਕਿਸਾਨਾਂ, ਮਜ਼ਦੂਰਾਂ ਤੇ ਰਾਜਨੀਤਕ ਪਾਰਟੀ ਦੇ ਆਗੂਆਂ ਨੇ ਸਾਂਝੇ ਤੌਰ ਤੇ ਬੰਗਾ ਮੁੱਖ ਮਾਰਗ 'ਤੇ ਰੋਸ ਪ੍ਰਦਰਸ਼ਨ ਕਰ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ।ਇਹ ਰੋਸ ਪ੍ਰਦਰਸ਼ਨ ਬੰਗਾ ਦੇ ਗੜ੍ਹਸ਼ੰਕਰ ਚੌਕ ਤੋ ਸ਼ੁਰੂ ਹੋ ਕੇ ਬੰਗਾ ਮੁੱਖ ਮਾਰਗ ਅਤੇ ਗੁਰਦਆਰਾ ਇਸਤਰੀ ਸਤਿਸੰਗ ਸਭਾ ਚੌਕ ਤੋਂ ਵਾਪਿਸ ਹੁੰਦਾ ਹੋਇਆ ਗੜਸ਼ੰਕਰ ਚੌਕ ਵਿਚ ਸਮਾਪਤ ਹੋਇਆ।
ਕਈ ਘੰਟੇ ਮੁੱਖ ਮਾਰਗ ਤੇ ਖਲੋ ਕੇ ਕਿਸਾਨਾਂ ਨੇ ਹਿਊਮਨ ਚੇਨ ਬਣਾ ਕੇ ਆਂਦੇ ਜਾਂਦੇ ਰਾਹਗੀਰਾ ਨੂੰ ਦੱਸਿਆ ਕਿ ਕਿਵੇਂ ਉਹ ਅੱਜ ਮੋਦੀ ਦੇ ਇਸ ਕਾਲੇ ਕਾਨੂੰਨਾਂ ਤੋਂ ਪਰੇਸ਼ਾਨ ਹੋ ਗਏ ਆ ਉਹਨਾਂ ਰਾਹਗੀਰਾਂ ਨੂੰ ਕਿਸਾਨਾਂ ਦੇ ਹੱਕ ਵਿਚ ਮੋਦੀ ਸਰਕਾਰ ਖਿਲਾਫ ਸੜਕਾਂ ਤੇ ਉਤਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਪ੍ਰਦਰਸ਼ਨਕਾਰੀਆ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੇ ਸਾਰੇ ਮੰਤਰੀਆ ਨੂੰ ਆਪਣਾ ਅੜੀਅਲ ਰਵਈਆ ਛੱਡ ਕਿਸਾਨਾ ਦੀ ਗੱਲ ਮੰਨ ਕੇ ਖੇਤੀਬਾੜੀ ਵਿਰੋਧੀ ਪਾਸ ਕੀਤੇ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਜੋ ਪਿਛਲੇ ਕਈ ਦਿਨਾ ਤੋ ਅੱਤ ਦੀ ਠੰਡ ਵਿਚ ਸੜਕਾ ਤੇ ਆਪਣੇ ਹੱਕਾਂ ਲਈ ਠੰਡੀਆ ਰਾਤਾ ਕੱਟਣ ਲਈ ਮਜਬੂਰ ਹੈ ਦੀ ਗੱਲ। ਇਸ ਮੌਕੇ ਤੇ ਪ੍ਰਦਸ਼ਨ ਕਾਰੀਆ ਵਲੋਂ ਕੇਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਉਨ੍ਹਾਂ ਵਲੋਂ ਉਕਤ ਪ੍ਰਦਸ਼ਨ ਉਨ੍ਹਾਂ ਚਿਰ ਤੱਕ ਹੁੰਦੇ ਰਹਿਣਗੇ ਜਦੋ ਤੱਕ ਕੇਂਦਰ ਦੀ ਮੋਦੀ ਸਰਕਾਰ ਉਕਤ ਬਿੱਲਾ ਨੂੰ ਰੱਦ ਨਹੀਂ ਕਰ ਦਿੰਦੇ।