ਨਵੀਂ ਦਿੱਲੀ, 23 ਜਨਵਰੀ 2021 - ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਨੌਜਵਾਨ ਖੁਦ ਨੂੰ ਕਿਸਾਨਾਂ ਦੁਆਰਾ ਸ਼ੁੱਕਰਵਾਰ ਰਾਤ ਨੂੰ ਫੜਿਆ ਗਿਆ ਬੰਦਾ ਦੱਸ ਰਿਹਾ ਤੇ ਕਿਸਾਨਾਂ ਤੇ ਹੀ ਉਲਟਾ ਉਸਨੂੰ ਮਾਰਨ ਅਤੇ ਦਬਕਾ ਕੇ ਪ੍ਰੈਸ ਸਾਹਮਣੇ ਆਉਣ ਦੀਆਂ ਗੱਲਾਂ ਕਰ ਰਿਹਾ ਹੈ| ਸ਼ੁੱਕਰਵਾਰ ਨੂੰ ਕਿਸਾਨ ਆਗੂਆਂ ਵਿਚਕਾਰ ਮੀਡੀਆ ਸਾਹਮਣੇ ਦੱਸੀ ਸਾਰੀ ਕਹਾਣੀ ਨੂੰ ਝੂਠਾ ਦੱਸਿਆ ਤੇ ਮਹਿਜ਼ ਓਥੋਂ ਬਚ ਕੇ ਨਿੱਕਲਣ ਦਾ ਜ਼ਰੀਆ ਦੱਸਿਆ|
ਉਕਤ ਨੌਜਵਾਨ ਨੇ ਕਿਹਾ ਕਿ ਕੋਈ ਵੀ ਕਿਸਾਨ ਆਗੂ ਨੂੰ ਮਾਰਨ ਦਾ ਪਲਾਨ ਨਹੀਂ ਬਣਾਇਆ ਸੀ ਤੇ ਨਾ ਹੀ 25 ਜਨਵਰੀ ਦਾ ਕੋਈ ਦੰਗੇ ਦਾ ਪਲਾਨ ਸੀ| ਉਸਨੇ ਸਾਰਾ ਕੁਝ ਝੂਠ ਬੋਲਿਆ ਸੀ|
ਕਿਸਾਨ ਆਗੂਆਂ ਨੇ ਸ਼ੱਕੀ ਬੰਦੇ ਨੂੰ ਫੜ ਕੇ ਮੀਡੀਆ ਸਾਹਮਣੇ ਕੀਤਾ ਸੀ ਤੇ ਜਿਥੇ ਆਨ ਕੈਮਰਾ ਉਸਨੇ ਕਿਸਾਨ ਆਗੂਆਂ ਨੂੰ ਮਾਰਨ ਦੀ ਗੱਲ ਕਹੀ ਸੀ ਤੇ ਆਪਣੇ ਨਾਲ ਹੋਰ ਕਈ ਬੰਦਿਆ ਦੇ ਹੋਣ ਦੀ ਵੀ ਗੱਲ ਕਹੀ ਸੀ| ਭਾਵੇਂ ਕਿਸਾਨਾਂ ਨੇ ਉਸ ਨੌਜਵਾਨ ਦੀ ਪਹਿਚਾਣ ਮੀਡੀਆ ਸਾਹਮਣੇ ਲੁਕੋਈ ਪਰ ਜੋ ਹੁਣ ਵੀਡੀਓ ਵਾਇਰਲ ਹੋ ਰਿਹਾ ਹੈ ,ਉਸ ਵਿਚਲਾ ਨੌਜਵਾਨ ਬਿਨਾ ਕਿਸੇ ਨਕਾਬ ਤੋਂ ਸਾਰੀਆਂ ਗੱਲਾਂ ਦੱਸ ਰਿਹਾ ਹੈ|
ਹੇਠ ਲਿੰਕ 'ਤੇ ਕਲਿੱਕ ਕਰ ਵੀਡੀਓ 'ਚ ਦੇਖੋ :
https://www.facebook.com/watch/?v=921820128352155