ਸੰਜੀਵ ਸੂਦ
- ਪੰਜਾਬ ਦੇ ਇੰਜੀਨੀਅਰ ਕਿਸਾਨ ਪਵਿੱਤਰ ਬਰਾੜ ਨੇ ਬਣਾ ਦਿੱਤਾ ਬਿਨਾਂ ਡਰਾਈਵਰ ਚੱਲਣ ਵਾਲਾ ਟਰੈਕਟਰ, ਨੌਜਵਾਨਾਂ ਨੂੰ ਕਰ ਰਹੇ ਜਾਗਰੂਕ, ਤੁਸੀਂ ਵੀ ਵੇਖ ਕੇ ਰਹਿ ਜਾਓਗੇ ਹੈਰਾਨ, ਬਿਨਾਂ ਡਰਾਈਵਰ ਵਾਲਾ ਟਰੈਕਟਰ ਜਾਵੇਗਾ ਹੁਣ ਦਿੱਲੀ
ਲੁਧਿਆਣਾ, 24 ਜਨਵਰੀ 2021 - ਪੰਜਾਬ ਦਾ ਕਿਸਾਨ ਅੱਜਕੱਲ੍ਹ ਕਿੰਨਾ ਪੜ੍ਹਿਆ ਲਿਖਿਆ ਹੈ ਇਹ ਸਾਬਿਤ ਕਰ ਦਿੱਤਾ ਹੈ ਇੰਜਨੀਅਰ ਕਿਸਾਨ ਪਵਿੱਤਰ ਬਰਾੜ ਨੇ ਜਿਸ ਨੇ ਬਿਨਾਂ ਡਰਾਈਵਰ ਰਿਮੋਟ ਤੋਂ ਚੱਲਣ ਵਾਲਾ ਟਰੈਕਟਰ ਤਿਆਰ ਕਰ ਦਿੱਤਾ ਹੈ ਅਤੇ ਇਹ ਟਰੈਕਟਰ ਹੁਣ ਦਿੱਲੀ ਜਾਵੇਗਾ। ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੰਜੀਨੀਅਰ ਕਿਸਾਨ ਵੱਲੋਂ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ। ਲੁਧਿਆਣਾ ਵੇਰਕਾ ਪਹੁੰਚਣ ਤੇ ਉਨ੍ਹਾਂ ਵੇਰਕਾ ਨੂੰ ਵੀ ਕਿਸਾਨ ਏਕਤਾ ਜ਼ਿੰਦਾਬਾਦ ਦੀ ਝੰਡੀ ਸੌਂਪੀ ਅਤੇ ਕਿਹਾ ਕਿ ਜੇਕਰ ਕਿਸਾਨ ਹੀ ਨਹੀਂ ਹੋਣਗੇ ਤਾਂ ਵੇਰਕਾ ਕਿਵੇਂ ਚੱਲੇਗਾ। ਸਾਡੀ ਟੀਮ ਵੱਲੋਂ ਪਵਿੱਤਰ ਬਰਾੜ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੱਸ ਵਰ੍ਹੇ ਪਹਿਲਾਂ ਹੀ ਉਨ੍ਹਾਂ ਨੇ ਅਜਿਹਾ ਟਰੈਕਟਰ ਬਣਾ ਦਿੱਤਾ ਸੀ ਪਰ ਹੁਣ ਵਿਸ਼ੇਸ਼ ਗੱਲ ਇਹ ਹੈ ਕਿ ਇਸ ਟਰੈਕਟਰ ਰਹੀ ਉਹ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਅਤੇ ਹੁਣ ਉਹ ਦਿੱਲੀ ਵੱਲ ਚਾਲੇ ਪਾਉਣਗੇ।
ਕਿਸਾਨ ਇੰਜੀਨੀਅਰ ਪਵਿੱਤਰ ਸਿੰਘ ਬਰਾੜ ਨੇ ਜਿਸ ਨੇ ਅਜਿਹਾ ਟਰੈਕਟਰ ਬਣਾ ਦਿੱਤਾ ਹੈ ਜਿਸ ਨੂੰ ਚਲਾਉਣ ਲਈ ਡਰਾਈਵਰ ਦੀ ਲੋੜ ਨਹੀਂ। ਹਾਲਾਂਕਿ ਕਿਸਾਨ ਇੰਜੀਨੀਅਰ ਨੇ ਇਹ ਕਾਰਾ ਬਹੁਤ ਸਾਲ ਪਹਿਲਾਂ ਹੀ ਕਰ ਵਿਖਾਇਆ ਸੀ ਪਰ ਹੁਣ ਦਿੱਲੀ ਕਿਸਾਨ ਮਾਰਚ ਵਿੱਚ ਉਹ ਸ਼ਾਮਲ ਹੋਣ ਲਈ ਜਾ ਰਹੇ ਨੇ ਅਤੇ ਬਿਨਾਂ ਡਰਾਈਵਰ ਵਾਲਾ ਟਰੈਕਟਰ ਵੀ ਦਿੱਲੀ ਪਹੁੰਚੇਗਾ। ਇਸ ਦੌਰਾਨ ਉਨ੍ਹਾਂ ਲੁਧਿਆਣਾ ਵੇਰਕਾ ਪਹੁੰਚਣ ਤੇ ਵੇਰਕਾ ਨੂੰ ਕਿਸਾਨ ਏਕਤਾ ਜ਼ਿੰਦਾਬਾਦ ਦੀ ਝੰਡੀ ਸੌਂਪੀ ਅਤੇ ਕਿਹਾ ਕਿ ਬਿਨਾਂ ਕਿਸਾਨਾਂ ਦੇ ਵੇਰਕਾ ਨਹੀਂ ਚੱਲ ਸਕਦੀ। ਇਸੇ ਤਰ੍ਹਾਂ ਹੋ ਵੱਖ ਵੱਖ ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰ ਰਿਹਾ ਹੈ। ਨੌਜਵਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਪਵਿੱਤਰ ਬਰਾੜ ਕਵਿਤਾਵਾਂ ਲਿਖਦਾ ਹੈ ਅਤੇ ਸਰਕਾਰਾਂ ਨੂੰ ਇਹ ਸੁਨੇਹਾ ਦੇ ਰਿਹਾ ਹੈ ਕਿ ਹੁਣ ਪੰਜਾਬ ਦਾ ਕਿਸਾਨ ਅਨਪੜ੍ਹ ਨਹੀਂ ਸਗੋਂ ਪੜ੍ਹਿਆ ਲਿਖਿਆ ਹੈ ਇੰਜੀਨੀਅਰ ਹੈ ਰਿਮੋਟ ਕੰਟਰੋਲ ਟਰੈਕਟਰ ਬਣਾ ਸਕਦਾ ਹੈ।