ਨਵੀਂ ਦਿੱਲੀ, 15 ਜਨਵਰੀ 2021 - ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਸਣੇ ਕਈ ਹੋਰ ਕਾਂਗਰਸੀ ਐਮਪੀ ਅਤੇ ਲੀਡਰਾਂ ਨੂੰ ਜੋ ਪਿਛਲੇ ਕਈ ਦਿਨਾਂ ਤੋਂ ਜੰਤਰ ਮੰਤਰ ਤੇ ਧਰਨਾ ਲਾ ਕੇ ਬੈਠੇ ਹੋਏ ਸਨ ਇਨ੍ਹਾਂ ਸਾਰਿਆਂ ਨੂੰ ਅੱਜ ਜੰਤਰ ਮੰਤਰ ਤੋਂ ਚੁੱਕ ਦਿੱਤਾ ਗਿਆ ਹੈ।
ਇਸ ਦੇ ਬਾਰੇ ਆਪਣੇ ਫੇਸਬੁੱਕ ਅਕਾਊਂਟ ਤੇ ਗੁਰਜੀਤ ਔਜਲਾ ਵੱਲੋਂ ਇਕ ਪੋਸਟ ਪਾਈ ਗਈ ਹੈ। ਜਿਸ ਵਿਚ ਪੁਲਸ ਨੇ ਸਾਰਿਆਂ ਨੂੰ ਚੁੱਕਣ ਤੋਂ ਬਾਅਦ ਇੱਕ ਬੱਸ ਵਿੱਚ ਪਾਇਆ ਹੋਇਆ ਹੈ ਅਤੇ ਬੱਸ ਵਿੱਚ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਨਾਅਰੇ ਲਗਾਏ ਜਾ ਰਹੇ ਹਨ। ਨਾਲ ਹੀ ਗੁਰਜੀਤ ਸਿੰਘ ਔਜਲਾ ਵੱਲੋਂ ਇੱਕ ਵੀਡਿਓ ਬਣਾ ਕੇ ਇਸ ਕੀਤੇ ਗਏ ਕੰਮ ਦੇ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਮਿਤ ਸ਼ਾਹ ਦੇ ਗੁੰਡੇ ਵਰਦੀ ਧਾਰੀਆਂ ਵੱਲੋਂ ਉਨ੍ਹਾਂ ਨੂੰ ਚੁੱਕ ਦਿੱਤਾ ਗਿਆ ਹੈ ਜੋ ਕਿ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੀਤੀ ਜਾ ਰਹੀ ਰੈਲੀ ਇਤਿਹਾਸਕ ਹੋ ਕੇ ਨਿਬੜੇਗੀ।
ਰਾਹੁਲ ਅਤੇ ਪ੍ਰਿਯੰਕਾ ਦੇ ਆਉਣ ਤੋਂ ਬਾਅਦ ਚੁਕਵਾਇਆ ਧਰਨਾ
ਵੀਡੀਓ ਵਿੱਚ ਗੁਰਜੀਤ ਸਿੰਘ ਔਜਲਾ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਥੋੜ੍ਹੀ ਦੇਰ ਹੀ ਉਨ੍ਹਾਂ ਕੋਲ ਜੰਤਰ ਮੰਤਰ ਤੇ ਆ ਕੇ ਬੈਠੇ ਸਨ ਕਿ ਉਨ੍ਹਾਂ ਦਾ ਧਰਨਾ ਅਮਿਤ ਸ਼ਾਹ ਵੱਲੋਂ ਡਰ ਦੇ ਮਾਰੇ ਚੁਕਵਾ ਦਿੱਤਾ ਗਿਆ ਉਨ੍ਹਾਂ ਨੇ ਕਿਹਾ ਕਿ ਇਹ ਇਕ ਵੱਡਾ ਲੋਕਤੰਤਰ ਦਾ ਘਾਣ ਹੈ ਅਤੇ ਇਸ ਦਾ ਜਵਾਬ ਜਨਤਾ ਜ਼ਰੂਰ ਦੇਵੇਗੀ।