ਨਵੀਂ ਦਿੱਲੀ, 1 ਫਰਵਰੀ 2021 - ਸਿੰਘੂ ਬਾਰਡਰ 'ਤੇ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਪੱਕੀ ਬੈਰੀਕੇਡਿੰਗ ਤੋਂ ਲੱਗਦਾ ਹੈ ਕੀ ਮੋਦੀ ਸਰਕਾਰ ਪੂਰੇ ਅੜੀਅਲ ਰਵਈਏ ਤੇ ਆ ਗਈ ਹੈ| ਕਿਸਾਨਾਂ ਦੇ ਮਸਲੇ ਹਾਲ ਕਰਨ ਦੀ ਬਜਾਏ ਸਰਕਾਰ ਦਿਨੋ ਦਿਨ ਬਾਰਡਰ ਨੂੰ ਸੀਲ ਕਰਨ 'ਤੇ ਲੱਗੀ ਹੈ ਤੇ ਸੀਲਿੰਗ ਵੀ ਅਜਿਹੀ ਕੀ ਜਿਸ ਤਰ੍ਹਾਂ ਦੋ ਮੁਲਕਾਂ ਵਿਚਾਲੇ ਕੰਧਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹੋਣ|
ਸਿੰਘੂ ਬਾਰਡਰ ਤੇ ਟਿਕਰੀ ਬਾਰਡਰ 'ਤੇ ਪ੍ਰਸ਼ਾਸ਼ਨ ਦੁਆਰਾ ਸੜਕ ਵਿਚਾਲੇ ਤਿੱਖੇ ਕਿੱਲ ਗੱਡੇ ਜਾ ਰਹੇ ਨੇ ਤੇ ਸਰੀਏ ਆਦਿ ਦੀ ਵਰਤੋਂ ਨਾਲ ਸੀਮੇਂਟਡ ਬੈਰੀਕੇਡਿੰਗ ਕੀਤੀ ਜਾ ਰਹੀ ਹੈ|