ਰਾਜਿੰਦਰ ਕੁਮਾਰ
ਦਿੱਲੀ 18 ਜਨਵਰੀ 2021 - ਤਿੰਨੇ ਖੇਤੀ ਬਿੱਲਾਂ ਦੇ ਖਿਲਾਫ ਦਿੱਲੀ ਵਿਖੇ ਕੇਂਦਰ ਸਰਕਾਰ ਦੇ ਵਿਰੁੱਧ ਆਰੰਭ ਕੀਤੇ ਗਏ ਕਿਸਾਨ ਮੋਰਚੇ ਵਿੱਚ ਜਿੱਥੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਲੰਗਰ ਅਤੇ ਹੋਰ ਸੇਵਾਵਾਂ ਦੇ ਨਾਲ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਉਥੇ ਸੰਦਰਭ ਦੇ ਵਿੱਚ ਗੁਰਦੁਆਰਾ ਝੰਡਾ ਜੀ ਸਾਹਿਬ ਖਟਕੜ ਕਲਾਂ ਲੰਗਰ ਸਾਹਿਬ ਵੱਲੋਂ ਬਾਬਾ ਜਸਦੀਪ ਸਿੰਘ ਮੰਗਾ ਅਤੇ ਉਨ੍ਹਾਂ ਦੇ ਸਮੂਹ ਸੇਵਾਦਾਰਾਂ ਵੱਲੋਂ ਪਿਛਲੇ ਤਰਵੰਜਾ ਦਿਨ ਤੋਂ ਲੰਗਰਾਂ ਦੀ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਬਾਬਾ ਜਸਦੀਪ ਸਿੰਘ ਮੰਗਾ ਮੁੱਖ ਸੇਵਾਦਾਰ ਗੁਰਦੁਆਰਾ ਝੰਡਾ ਜੀ ਨੇ ਕਿਹਾ ਕੇ ਲੰਗਰ ਦੀ ਬਖਸ਼ਿਸ਼ ਗੁਰੂ ਸਾਹਿਬ ਜੀ ਆਪ ਕਰਵਾ ਰਹੇ ਹਨ ਅਤੇ ਸਾਡੀ ਮਹਾਰਾਜ ਅੱਗੇ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਸੰਘਰਸ਼ ਵਿੱਚ ਜਿੱਤ ਪ੍ਰਾਪਤ ਹੋਵੇ ਇਸ ਮੌਕੇ ਤੇ ਇਸ ਮੌਕੇ ਦਰਵਜੀਤ ਸਿੰਘ ਪੂਨੀਆ ਚੇਅਰਮੈਨ ਮਾਰਕੀਟ ਕਮੇਟੀ ਬੰਗਾ , ਪੰਮਾ ਡੂਮੇਵਾਲ ਪ੍ਰਸਿੱਧ ਪੰਜਾਬੀ ਗਾਇਕ ਯੁਵਰਾਜ ਸਿੰਘ , ਮਦਨ ਟੁੱਸਾ , ਜੱਸਾ ਸੋਤਰਾਂ , ਮਨੀ ਭੋਰਮਾਜਰਾ , ਸੁੰਨੋ ਭੋਰਮਾਜਰਾ , ਮਨਪ੍ਰੀਤ ਸਰੋਆ , ਯੁਵਰਾਜ ਸਿੰਘ , ਗੁਰਵਿੰਦਰ ਸਿੰਘ ਥਿੰਕਾ , ਰਾਣਾ ਭੁੱਖੜੀ , ਜਸਕਰਨ ਜਡਿੰਆਲਾਵੀ ਹਾਜ਼ਰ ਸਨ ਫੋਟੋ ਕੈਪਸ਼ਨ ਦਿੱਲੀ ਕਿਸਾਨ ਮੋਰਚੇ ਵਿਚ ਸੇਵਾ ਕਰਦੇ ਹੋਏ ਬਾਬਾ ਜਸਦੀਪ ਸਿੰਘ ਮੰਗਾ ਉਂਕਾਰ ਸਿੰਘ ਕਾਰੀ ਸਰਪੰਚ ਪੰਮਾ ਡੁਮੇਵਾਲ ਅਤੇ ਹੋਰ ਮੌਜੂਦ ਸਨ