ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਦਿੱਲੀ ’ਚ ਕਿਸਾਨ ਪਰੇਡ ’ਚ ਲਾਪਤਾ ਹੋਏ ਲੋਕਾਂ ਨੂੰ ਲੱਭਣ ਲਈ ਮਦਦ ਦੀ ਪੇਸ਼ਕਸ਼
ਚੰਡੀਗੜ੍ਹ, 30 ਜਨਵਰੀ , 2021 : ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਦਿੱਲੀ ’ਚ ਗਣਤੰਤਰ ਦਿਵਸ ਕਿਸਾਨ ਪਰੇਡ ਦੌਰਾਨ ਲਾਪਤਾ ਹੋਏ ਵਿਅਕਤੀਆਂ ਨੂੰ ਲੱਭ ਕੇ ਦੇਣ ਵਾਸਤੇ ਮਦਦ ਦੀ ਪੇਸ਼ਕਸ਼ ਕੀਤੀ ਹੈ।
ਇਕ ਪਬਲਿਕ ਨੋਟਿਸ ਵਿਚ ਜਥੇਬੰਦੀ ਨੇ ਕਿਹਾ ਕਿ ਜਿਹਨਾਂ ਲੋਕਾਂ ਦੇ ਰਿਸ਼ਤੇਦਾਰ ਜਾਂ ਮਾਪੇ ਜਾਂ ਹੋਰ ਪਰਿਵਾਰਕ ਮੈਂਬਰ ਦਿੱਲੀ ਵਿਚ 26 ਜਨਵਰੀ ਦੀ ਕਿਸਾਨ ਪਰੇਡ ਮੌਕੇ ਜਾਂ ਇਸ ਮਗਰੋਂ ਲਾਪਤਾ ਹੋਏ ਹਨ, ਉਹ ਜਥੇਬੰਦੀਆਂ ਦੇ ਪ੍ਰਤੀਨਿਧਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਤਾਂ ਜੋ ਨਵੀਂ ਦਿੱਲੀ ਵਿਚ ਇਹਨਾਂ ਦੀ ਭਾਲ ਲਈ ਕਾਨੂੰਨੀਕਾਰਵਾਈ ਕੀਤੀ ਜਾ ਸਕੇ ਤੇ ਪਤਾ ਲਾਇਆ ਜਾ ਸਕੇ ਕਿ ਕੀ ਉਹ ਗ੍ਰਿਫਤਾਰ ਕੀਤੇ ਗਏ ਹਨ, ਤਾਂ ਫਿਰ ਜ਼ਮਾਨਤ ਦੀ ਕਾਰਵਾਈਸ਼ੁਰੂ ਕੀਤੀ ਜਾ ਸਕੇ।
ਜਥੇਬੰਦੀ ਨੇ ਆਪਣੇਪ੍ਰਤੀਨਿਧਾਂ ਦੇ ਫੋਨ ਨੰਬਰ ਵੀ ਜਾਰੀ ਕੀਤੇ ਹਨ (ਜੋ ਹੇਠਾਂ ਦਿੱਤੇ ਗਏ ਹਨ)। ਜਥੇਬੰਦੀ ਨੂੰ ਵਟਸਐਪ ਜਾਂ ਮੇਲ ਰਾਹੀਂ ਵੀ ਸੁਚਿਤ ਕੀਤਾ ਜਾ ਸਕਦਾ ਹੈ। ਜਥੇਬੰਦੀ ਲਾਪਤਾ ਵਿਅਕਤੀ ਦੀ ਭਾਲ ਕਰੇਗੀ ਕਿ ਉਹ ਗ੍ਰਿਫਤਾਰ ਹੈ ਜਾਂ ਜ਼ਖ਼ਮੀਹੈ ਤਾਂ ਕਿਸ ਹਸਪਤਾਲ ਵਿਚ ਹੈ। ਲਾਪਤਾ ਵਿਅਕਤੀ ਦਾ ਨਾਂ, ਪਿਤਾ ਦਾ ਨਾਂ, ਆਧਾਰ ਕਾਰਡ ਨੰਬਰ, ਰਿਹਾਇਸ਼ ਦਾ ਪਤਾ ਤੇ ਫੋਨ ਨੰਬਰ ਆਦਿ ਜਥੇਬੰਦੀ ਦੇਪ੍ਰਤੀਨਿਧਾਂ ਨਾਲ ਸਾਂਝੇ ਕੀਤੇ ਜਾ ਸਕਦੇ ਹਨ।
ਹੇਠ ਲਿਖੇ ਵਿਅਕਤੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ :
Rajvinder Singh Bains 9417012580
rajvindersinghbains@gmail.com
Sarabjit Singh Verka 9815963563
Phro_chd@yahoo.co.in
officebains@gmail.com
Postal Address: House No.22, Sector 2-A, Chandigarh, 160001
Adv Mehmood Pracha from New Delhi offered his free services to Punjab farmers.
Please contact
Office 011-41404040
Mobile 098110-23019