ਰਵੀ ਜੱਖੂ
ਨਵੀਂ ਦਿੱਲੀ, 21 ਜਨਵਰੀ 2021 - 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਬਾਰੇ ਅੱਜ ਦਿੱਲੀ ਪੁਲਿਸ ਨਾਲ ਮੀਟਿੰਗ ਹੋਈ ਜਿਸ 'ਚ ਕੋਈ ਵੀ ਸਿੱਟਾ ਨੀ ਨਿਕਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਰਿੰਗ ਰੋਡ ਦੇਣ ਨੂੰ ਨਹੀਂ ਮੰਨ ਰਹੀ, ਪਰ ਕਿਸਾਨ ਆਗੂ ਰਿੰਗ ਰੋਡ 'ਤੇ ਪਰੇਡ ਕਰਨ ਲਈ ਹੀ ਕਹਿ ਰਹੇ ਨੇ। ਫਿਲਹਾਲ ਅਗਲੀ ਮੀਟਿੰਗ ਲਈ ਸਮਾਂ ਤੈਅ ਨਹੀਂ ਹੋਇਆ।
ਤਿੰਨ ਸੂਬਿਆਂ ਦੇ ਉਚ ਪੁਲਿਸ ਅਧਿਕਾਰੀਆਂ ਨਾਲ ਅੱਜ ਤੀਜੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਬਲਵੀਰ ਸਿੰਘ ਰਾਜੇਵਾਲ, ਡਾ ਦਰਸ਼ਨਪਾਲ, ਜਗਮੋਹਨ ਸਿੰਘ, ਰਜਿੰਦਰ ਸਿੰਘ, ਯੁਧਵੀਰ ਸਿੰਘ, ਯੋਗੇਦਰ ਯਾਦਵ ਸ਼ਾਮਿਲ ਸਨ ਇਸ ਮਗਰੋ ਭਲਕੇ ਇੱਕ ਹੋਰ ਮੀਟਿੰਗ ਪੁਲਿਸ ਨਾਲ ਹੋ ਸਕਦੀ ਹੈ।