ਕੇਂਦਰ ਦੀ ਤਜਵੀਜ਼ ਨੂੰ ਲੈ ਕੇ ਕਿਸਾਨ ਜਥੇਬੰਦੀਆਂ ’ਚ ਭੰਬਲਭੂਸਾ ਬਣਿਆ, ਦੇਰ ਰਾਤ ਮੀਟਿੰਗ ਜਾਰੀ
ਨਵੀਂ ਦਿੱਲੀ, 21 ਜਨਵਰੀ, 2021 : ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਦੋ ਸਾਲ ਲਈ ਰੋਕਣ ਬਾਰੇ ਕਿਸਾਨ ਜਥੇਬੰਦੀਆਂ ਨੂੰ ਦਿੱਤੀ ਤਜਵੀਜ਼ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਿਚ ਭੰਬਲਭੂਸਾ ਬਣ ਗਿਆਹੈ।
ਇਕ ਪਾਸੇ ਦੇਰ ਸ਼ਾਮ ਕਿਸਾਨ ਮੋਰਚੇ ਵੱਲੋਂ ਹਰ ਵਾਰ ਵਾਂਗ ਇਹ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਕੇਂਦਰ ਦੀ ਤਜਵੀਜ਼ ਰੱਦ ਕਰ ਦਿੱਤੀ ਗਈ ਹੈ ਤੇ ਕਿਸਾਨ ਜਥੇਬੰਦੀਆਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਅਤੇ ਐਮ ਐਸ ਪੀ ’ਤੇ ਕਾਨੂੰਨ ਬਣਾਉਣ ਦੀਮੰਗ ’ਤੇ ਕਾਇਮ ਹਨ।
ਦੂਜੇ ਪਾਸੇ ਰਾਤ ਕਰੀਬ ਸਵਾ ਨੌ ਵਜੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਮੀਟਿੰਗ ਵਿਚੋਂ ਬਾਹਰ ਆਏ ਤੇ ਉਹਨਾਂ ਸਪਸ਼ਟ ਬਿਆਨ ਦਿੱਤਾ ਕਿ ਕੇਂਦਰ ਦੀ ਤਜਵੀਜ਼ ਹਾਲੇ ਤੱਕ ਰੱਦ ਨਹੀਂ ਕੀਤੀ ਤੇ ਮੀਟਿੰਗ ਜਾਰੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਕਿ ਪ੍ਰੈਸ ਨੋਟ ਜਾਰੀ ਹੋ ਗਿਆਹੈ ਤਾਂ ਉਹਨਾਂ ਕਿਹਾ ਕਿ ਉਹ ਪ੍ਰੈਸ ਨੋਟ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਮੀਟਿੰਗ ਜਾਰੀ ਹੈ, ਫੈਸਲਾ ਕੋਈ ਨਹੀਂ ਹੋਇਆ।
ਕੁਝ ਮਿੰਟਾਂ ਮਗਰੋਂ ਜੋਗਿੰਦਰ ਸਿੰਘ ਉਗਰਾਹਾਂ ਮੀਟਿੰਗ ਵਿਚੋਂ ਬਾਹਰ ਆਏ ਤੇ ਉਹਨਾਂ ਪ੍ਰੈਸ ਨੋਟ ਵਾਲੀ ਗੱਲ ਦੁਹਰਾਈ ਕਿ ਕੇਂਦਰ ਦੀ ਤਜਵੀਜ਼ ਅਸੀਂ ਰੱਦ ਕਰ ਦਿੱਤੀ ਹੈ। ਇਸਮਗਰੋਂ ਜਗਮੋਹਨ ਸਿੰਘ ਪਟਿਆਲਾ ਮੀਟਿੰਗ ਵਿਚੋਂ ਬਾਹਰ ਆਏ ਤੇਕੁਝ ਵੀ ਕਹਿਣ ਤੋਂ ਟਾਲਾ ਵੱਟ ਗਏ।
ਦੇਰ ਰਾਤ 9.30 ਵਜੇ ਤੱਕ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਾਰੀ ਹੈ ਤੇ ਹਾਲੇ ਦੁਬਿਧਾ ਵਾਲੀ ਸਥਿਤੀ ਬਣੀ ਹੋਈ ਹੈ।