- ਸੀਚੇਵਾਲ ਟਾਈਮਜ਼ ਅਤੇ ਐਸ ਬੀ ਬ੍ਰਦਰਜ਼ ਵੱਲੋਂ ਕੀਤੀ ਜਾ ਰਹੀ ਸੇਵਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 22 ਜਨਵਰੀ 2021ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਅੰਦੋਲਨ ਜਾਰੀ ਹੈ। 26 ਜਨਵਰੀ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ ਕਿਸਾਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਦਾ ਹਰ ਵਰਗ ਕਿਸਾਨ ਅੰਦੋਲਨ ਵਿੱਚ ਸਹਿਯੋਗ ਦੇ ਰਿਹਾ ਹੈ। ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਦੇ ਸੇਵਾਦਾਰ ਭਾਈ ਗੁਰਵਿੰਦਰ ਸਿੰਘ ਬੋਪਾਰਾਏ ਅਤੇ ਐਸ ਬੀ ਬ੍ਰਦਰਜ਼ ਸੁਲਤਾਨਪੁਰ ਲੋਧੀ ਅਤੇ ਉਹਨਾ ਦੇ ਸਾਥੀਆਂ ਵੱਲੋਂ ਵਿਨੀ ਪਿ੍ਟਿੰਗ ਪੈ੍ੱਸ ਦੇ ਐਮ ਡੀ ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਦੇ ਸਹਿਯੋਗ ਨਾਲ ਕਿਸਾਨੀ ਅੰਦੋਲਨ ਲਈ ਝੰਡੇ ਤਿਆਰ ਕੀਤੇ ਜਾ ਰਹੇ ਹਨ। ਇਹ ਝੰਡੇ ਬਿਲਕੁਲ ਮੁਫਤ ਦਿੱਤੇ ਜਾਣਗੇ ਜ਼ਿਕਰਯੋਗ ਹੈ ਕਿ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਕੁਦਰਤੀ ਖੇਤੀ ਨੂੰ ਮਹੱਤਤਾ ਉਜਾਗਰ ਕਰਦੇ ਹਨ ਉਹਨਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲਦਿਆਂ ਹੋਇਆਂ ਬਾਬੇ ਨਾਨਕ ਵੱਲੋਂ ਕੁਦਰਤੀ ਖੇਤੀ ਦੇ ਦਿੱਤੇ ਸੰਕਲਪ ਨੂੰ ਅਪਣਾਈਏ, ਦੇਸ਼ ਦੀ ਖੇਤੀ ਲਾਹੇਵੰਦ ਬਣਾਈਏ ਇਸ ਮੌਕੇ ਸੁਰਿੰਦਰ ਸਿੰਘ ਬੱਬੂ ਪ੍ਰਧਾਨ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ, ਬਲਵਿੰਦਰ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਡਡਵਿੰਡੀ, ਗੁਰਦੇਵ ਸਿੰਘ ਫੋਜੀ, ਸੁਰਵਪ੍ਰੀਤ ਸਿੰਘ ਮੋਮੀ, ਗੁਰਨਾਮ ਸਿੰਘ ਕਾਨੂੰਗੋ, ਕੇਵਲ ਕ੍ਰਿਸ਼ਨ ਅਰੌੜਾ, ਅਰਵਿੰਦਰ ਅਰੌੜਾ ਕਾਈ ਆਟੋ, ਦਾਇਆ ਸਿੰਘ ਸੀਚੇਵਾਲ, ਸਿਮਰਨਜੀਤ ਸਿੰਘ ਮਰੋਕ, ਰਮਨ ਅਰੌੜਾ, ਅਜੀਤ ਸਿੰਘ ਜਗੀਰ, ਵਿੱਕੀ ਸੁਲਤਾਨਪੁਰ ਲੋਧੀ, ਨਿਰਮਲ ਸਿੰਘ, ਦਲਜੀਤ ਸਿੰਘ, ਸਿਮਰਨਜੀਤ ਕੌਰ ਸੋਨੀਆ, ਅਨਮੋਲਪ੍ਰੀਤ ਭਾਗੋਆਈਆ ਆਦਿ ਹਾਜ਼ਰ ਸਨ