ਨਵੀਂ ਦਿੱਲੀ, 16 ਜਨਵਰੀ 2021 - ਐਨ.ਆਈ.ਏ ਨੇ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਦਰਜ ਕੀਤੇ ਕੇਸ ਦੇ ਮਾਮਲੇ 'ਚ ਕਿਸਾਨ ਮੋਰਚੇ ਨਾਲ ਜੁੜੇ 12 ਲੋਕਾਂ ਨੂੰ ਨੋਟਿਸ ਭੇਜੇ ਹਨ। ਜਿਨ੍ਹਾਂ ਨੂੰ ਐਨ ਆਈ ਏ 17 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਐਨ.ਆਈ.ਏ ਦਾ ਮੰਨਣਾ ਹੈ ਕਿ ਵਕੀਲ ਪੰਨੂੰ ਦੇਸ਼ ਖਿਲਾਫ ਜੰਗ ਛੇੜਣ ਦਾ ਮਾਹੌਲ ਤਿਆਰ ਕਰ ਰਿਹਾ ਹੈ। ਜਿਸ ਤੋਂ ਬਾਅਦ ਕਿਸਾਨ ਮੋਰਚੇ ਤੇ ਸਿੱਖ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਹ ਸਾਰਾ ਕੁੱਝ ਕਿਸਾਨੀ ਮੋਰਚੇ 'ਤੇ ਅਸਰ ਪਾਉਣ ਦੇ ਲਈ ਕੀਤਾ ਜਾ ਰਿਹਾ ਹੈ... ਜਿਨ੍ਹਾਂ ਲੋਕਾਂ ਨੂੰ ਨੋਟਿਸ ਭੇਜੇ ਗਏ ਹਨ ਉਨ੍ਹਾਂ ਦੀ ਸੂਚੀ ਹੇਠਾਂ ਦਿੱਤੇ ਅਨੁਸਾਰ ਹੈ....
1. ਬਲਦੇਵ ਸਿੰਘ ਸਿਰਸਾ (ਅੰਮ੍ਰਿਤਸਰ)
2. ਪੱਤਰਕਾਰ ਬਲਤੇਜ ਪੰਨੂ (ਪਟਿਆਲਾ)
3. ਮਨਦੀਪ ਸਿੰਘ ਸਿੱਧੂ (ਦੀਪ ਸਿੱਧੂ ਦਾ ਭਰਾ)
4. ਪਰਮਜੀਤ ਸਿੰਘ ਅਕਾਲੀ (ਅੰਮ੍ਰਿਤਸਰ)
5. ਨੋਬਲਜੀਤ ਸਿੰਘ (ਹੁਸ਼ਿਆਰਪੁਰ)
6. ਜੰਗ ਸਿੰਘ (ਲੁਧਿਆਣਾ)
7. ਪ੍ਰਦੀਪ ਸਿੰਘ (ਲੁਧਿਆਣਾ)
8. ਸੁਰਿੰਦਰ ਸਿੰਘ ਠੀਕਰੀਵਾਲਾ (ਬਰਨਾਲਾ)
9. ਪਲਵਿੰਦਰ ਸਿੰਘ (ਅਮਰਕੋਟ)
10. ਇੰਦਰਪਾਲ ਸਿੰਘ ਜੱਜ (ਲੁਧਿਆਣਾ)
11. ਰਣਜੀਤ ਸਿੰਘ ਦਮਦਮੀ ਟਕਸਾਲ (ਅੰਮ੍ਰਿਤਸਰ)
12. ਕਰਨੈਲ ਸਿੰਘ ਦਸੂਹਾ (ਹੁਸ਼ਿਆਰਪੁਰ)
13. ਪੱਤਰਕਾਰ ਜਸਵੀਰ ਸਿੰਘ( ਸ੍ਰੀ ਮੁਕਤਸਰ ਸਾਹਿਬ)
ਐਨ.ਆਈ.ਏ ਸਾਹਮਣੇ ਪੇਸ਼ ਹੋਣਗੇ ਭਾਈ ਜਸਬੀਰ ਸਿੰਘ ਰੋਡੇ
☞ Click at link below...
https://www.babushahi.com/punjabi/full-news.php?id=103294