ਨਵੀਂ ਦਿੱਲੀ, 23 ਜਨਵਰੀ 2021- ਕਿਸਾਨ ਆਗੂਆਂ ਨੇ ਸ਼ੁੱਕਰਵਾਰ ਦੇਰ ਰਾਤ ਮੀਡੀਆ ਸਾਹਮਣੇ ਉਨ੍ਹਾਂ ਦੇ ਸ਼ਾਂਤਮਈ ਮੋਰਚੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਜਾ ਰਹੇ 21 ਸਾਲ ਨੌਜਵਾਨ ਨੂੰ ਪੇਸ਼ ਕੀਤਾ, ਜੋ ਸਰੇਆਮ ਆਨ ਕੈਮਰਾ ਇਹ ਗੱਲ ਮੰਨ ਗਿਆ ਕਿ ਉਹ ਅਤੇ ਉਸਦੇ ਸਾਥੀ 26 ਜਨਵਰੀ ਨੂੰ ਦੰਗਾ ਕਰਨ ਜਾ ਰਹੇ ਸੀ| ਇਸਦੇ ਨਾਲ ਹੀ ਉਨ੍ਹਾਂ ਦਾ ਪਲਾਨ 4 ਕਿਸਾਨ ਆਗੂਆਂ ਨੂੰ ਸਨਾਈਪਰ ਗੰਨ ਨਾਲ ਸਟੇਜ ਤੋਂ ਹੀ ਮਾਰਨ ਦਾ ਵੀ ਸੀ|
ਫੜਿਆ ਗਿਆ ਦੋਸ਼ੀ ਖੁਦ ਦੀ ਪਹਿਚਾਣ ਦੱਸਣ ਤੋਂ ਨਾਂਹ ਕਰ ਰਿਹਾ ਸੀ ਤੇ ਕਿਸਾਨਾਂ ਨੇ ਉਸਨੂੰ ਪਿਆਰ ਨਾਲ ਮੀਡੀਆ ਸਾਹਮਣੇ ਪੇਸ਼ ਕੀਤਾ ਤੇ ਜਿਥੇ ਮੀਡੀਆ ਕਰਮੀਆਂ ਦੇ ਸਵਾਲਾਂ ਦੇ ਜਵਾਬ ਦਿੰਦਾ ਉਹ ਖੁਦ ਸਾਰੀਆਂ ਗੱਲਾਂ ਮੰਨਿਆ, ਦੋਸ਼ੀ ਨੂੰ ਕਿਸਾਨਾਂ ਨੇ ਬਾਅਦ ਵਿਚ ਕੁੰਡਲੀ ਠਾਣੇ ਦੀ ਪੁਲਿਸ ਹਵਾਲੇ ਵੀ ਕੀਤਾ|
ਹੇਠ ਪੜ੍ਹੋ ਦੋਸ਼ੀ ਦੇ ਮੂੰਹੋਂ ਦੱਸੀ ਸਾਰੀ ਗੱਲਬਾਤ:
- 23 ਤਾਰੀਕ ਨੂੰ ਦੋ ਜਗ੍ਹਾ ਹਥਿਆਰ ਚਲਾਉਣ ਦਾ ਪਲਾਨ ਸੀ
- ਕਿਸਾਨਾ ਦਾ ਨਾਮ ਲੱਗਣਾ ਸੀ
- 24 ਨੂੰ ਸਟੇਜ ਤੇ ਚਾਰ ਲੋਕਾਂ ਨੂੰ ਸ਼ੂਟ ਕਰਨਾ ਸੀ
- ਸਰਕਾਰੀ ਅਦਾਰੇ ਆਮ ਲੋਕਾਂ ਦੇ ਹਨ। ਕਿਸਾਨ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ
- ਗਣਤੰਤਰ ਦਿਹਾੜੇ ਤੇ ਪਰੇਡ ਕਰਨਾ ਸਾਡਾ ਵੀ ਹੱਕ ਹੈ
- ਏਜੰਸੀਆ ਰਾਹੀਂ ਸਰਕਾਰ ਅੰਦੋਲਨ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ
- 4 ਲੀਡਰਾਂ ਨੂੰ ਕਰਨਾ ਸੀ ਅਸੀਂ ਸ਼ੂਟ
- 32 ਵਿੱਚੋਂ 4 ਸਨ ਹਿੱਟ ਲਿਸਟ ‘ਚ
- ਜਾਟ ਅੰਦੋਲਨ ਵਿੱਚ ਵੀ ਕੀਤਾ ਗਿਆ ਸੀ ਇਹ ਕੰਮ
- ਪੈਸੇ ਲਈ ਕੰਮ ਕਰਦਾ ਹਾਂ
- 10 ਹਜ਼ਾਰ ਵਿੱਚ ਹੋਈ ਸੀ ਡੀਲ
- 26 ਜਨਵਰੀ ਨੂੰ 50-60 ਲੋਕ ਆਉਣੇ ਸੀ
- ਬੂਟ ਪਾਏ ਹੋਣ ਸੀ, ਪੱਗ ਬੰਨ੍ਹੀ ਹੋਣੀ ਸੀ, ਜੋ ਸ਼ੱਕੀ ਲੋਕ ਸ਼ਾਮਿਲ ਹੋਣੇ ਸੀ 26ਜਨਵਰੀ ਨੂੰ
- ਜਾਟ ਅੰਦੋਲਨ ਵਿੱਚ ਵੀ ਪੁਲਿਸ ਦੀ ਵਰਦੀ ਪਾ ਲੋਕਾਂ ਤੇ ਲਾਠੀਚਾਰਜ ਕੀਤਾ ਗਿਆ ਸੀ
ਵੀਡੀਓ ਰਾਹੀਂ ਦੇਖੋ ਤੇ ਸੁਣੋ ਪੂਰੀ ਗੱਲਬਾਤ:
https://www.facebook.com/BabushahiDotCom/videos/711537089564159