ਕਮਲਜੀਤ ਸਿੰਘ ਸੰਧੂ
ਬਰਨਾਲਾ, 17 ਜਨਵਰੀ 2021 - ਐਨਆਈਏ ਨੇ ਜਥੇਦਾਰ ਜਗਸੀਰ ਸਿੰਘ ਮੌੜ ਨੂੰ 17 ਜਨਵਰੀ 2021 ਨੂੰ ਦਿੱਲੀ ਆਉਣ ਲਈ ਨੋਟਿਸ ਜਾਰੀ ਕੀਤਾ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਜਥੇਦਾਰ ਜਗਸੀਰ ਸਿੰਘ ਮੌੜ "ਸਿੱਖ ਸੇਵਕ ਸਮਾਜ ਪੰਜਾਬ" ਰਾਹੀਂ ਗਰੀਬ ਪਰਿਵਾਰਾਂ ਦੀ ਸਹਾਇਤਾ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਲਈ ਵੱਡੀ ਗਿਣਤੀ ਵਿੱਚ ਦੇਸੀ ਗੀਜ਼ਰ, ਕੰਬਲ ਅਤੇ ਰਜਾਈਆਂ ਨੂੰ ਦਿੱਲੀ ਭੇਜੀਆਂ ਗਈਆਂ ਹਨ।
ਜਗਸੀਰ ਸਿੰਘ ਖਾਲਸਾ ਨੇ ਕਿਹਾ ਕਿ ਉਸ ਨੂੰ ਐਨਆਈਏ ਦਿੱਲੀ ਦਫਤਰ ਤੋਂ ਇੱਕ ਫੋਨ ਕਾਲ ਰਾਹੀਂ ਨੋਟਿਸ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਮੋਬਾਈਲ ਵਟਸਐਪ ਜ਼ਰੀਏ ਇਕ ਨੋਟ ਵੀ ਮਿਲਿਆ ਸੀ। ਜਿਸ ਵਿਚ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ 17 ਜਨਵਰੀ ਨੂੰ ਐਨਆਈਏ ਦਫਤਰ ਦਿੱਲੀ ਬੁਲਾਇਆ ਗਿਆ ਹੈ, ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨਾਂ ਦੇ ਲੀਡਰਾਂ ਵੱਲੋਂ ਜੋ ਵੀ ਹੁਕਮ ਹੋਣਗੇ ਉਹ ਉਸ ਅਨੁਸਾਰ ਹੀ ਚੱਲਣਗੇ।
ਪਰ ਅਸੀਂ ਹਮੇਸ਼ਾਂ ਲੋਕਾਂ ਨਾਲ ਸ਼ਾਂਤੀ ਨਾਲ ਰਹਿੰਦੇ ਹਾਂ ਉਸਨੇ ਇਹ ਵੀ ਕਿਹਾ ਹੈ ਕਿ ਉਸਨੇ ਦਿੱਲੀ ਕਿਸਾਨ ਮੋਰਚੇ ਲਈ ਦਿੱਲੀ ਵਿਖੇ ਕਿਸਾਨਾਂ ਲਈ ਘਰੇਲੂ ਗੀਜ਼ਰ, ਰਜਾਈਆਂ, ਕੰਬਲ ਭੇਜੇ ਸਨ, ਪਰ ਅੱਜ ਇਸ ਤਰੀਕੇ ਨਾਲ ਨੋਟਿਸ ਭੇਜਣਾ ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਦੀ ਸਾਜਿਸ਼ ਹੈ। ਕੇਂਦਰ ਸਰਕਾਰ ਵੱਲੋਂ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਸੀਂ ਡਰਦੇ ਨਹੀਂ, ਇਹ ਸੰਘਰਸ਼ ਕਾਨੂੰਨਾਂ ਦੇ ਵਿਰੋਧ ਵਿੱਚ ਇਸ ਤਰ੍ਹਾਂ ਜਾਰੀ ਰਹੇਗਾ।