ਨਿਰਵੈਰ ਸਿੰਘ ਸਿੰਧੀ
ਮਮਦੋਟ 23 ਜਨਵਰੀ 2021 - ਆਪਣੇ ਹੱਕ ਲੈਣ ਲਈ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਅੱਜ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਬੀਬੀ ਭੁਪਿੰਦਰ ਕੌਰ ਦੀ ਅਗਵਾਈ ਵਿੱਚ ਫਿਰੋਜ਼ਪੁਰ ਦੇ ਵੱਖ ਵੱਖ ਬਾਜ਼ਾਰਾਂ ਵਿਚੋਂ ਮੋਟਰਸਾਈਕਲ ਰੈਲੀ ਕੱਢੀ ।ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸੈਕਟਰੀ ਇਕਬਾਲ ਸਿੰਘ ਢਿੱਲੋਂ ਜ਼ਿਲ੍ਹਾ ਖਜ਼ਾਨਚੀ ਸਰਬਜੀਤ ਕੌਰ, ਜ਼ਿਲ੍ਹਾ ਈਵੈਂਟ ਇੰਚਾਰਜ ਹਰਜਿੰਦਰ ਸਿੰਘ ਘਾਂਗਾ ,ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਬਖਸ਼ੀਸ਼ ਸਿੰਘ ਸੰਧੂ , ਜ਼ਿਲ੍ਹਾ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ , ਜ਼ਿਲ੍ਹਾ ਦਫਤਰ ਇੰਚਾਰਜ ਗੁਰਭੇਜ ਮਾਨ ਵਿਸ਼ੇਸ਼ ਤੋਰ ਤੇ ਹਾਜਰ ਸਨ ।
ਇਸ ਮੌਕੇ ਪਾਰਟੀ ਵਰਕਰਾਂ ਨੇ ਪਾਰਟੀ ਦੇ ਝੰਡਿਆਂ ਦੇ ਨਾਲ ਨਾਲ ਕਿਸਾਨੀ ਦੇ ਝੰਡੇ ਅਤੇ ਵੱਖ ਵੱਖ ਸਲੋਗਨਾਂ ਦੇ ਨਾਲ ਤਖ਼ਤੀਆਂ "ਕਿਸਾਨਾਂ ਨਾਲ ਖੜ੍ਹਾਂਗੇ ਪੰਜਾਬ ਦੇ ਹੱਕਾਂ ਲਈ ਲੜਾਂਗੇ" , "ਕਾਲੇ ਕਾਨੂੰਨ ਵਾਪਸ ਲਓ" ਨੋ ਫਾਰਮਰ ਨੋ ਫੂਡ , ਵਾਲੇ ਸਲੋਗਨਾਂ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ , ਇਹ ਰੋਡ ਮਾਰਚ ਫਿਰੋਜ਼ਪੁਰ ਛਾਉਣੀ ਤੋਂ ਪਾਇਲਟ ਚੌਕ ਤੋਂ ਸ਼ੁਰੂ ਹੋ ਕੇ ਬਸਤੀ ਟੈਂਕਾਂ ਵਾਲੀ, ਨਾਮਦੇਵ ਚੌਂਕ, ਊਧਮ ਸਿੰਘ ਚੌਂਕ ਬਗਦਾਦੀ ਗੇਟ ਜ਼ੀਰਾ ਗੇਟ, ਮਖੂ ਗੇਟ , ਵਾਂਸੀ ਗੇਟ , ਅਦਿ ਦੀ ਹੁੰਦੇ ਹੋਏ ਸ਼ਹਿਰ ਦੇ ਮੇਨ ਬਾਜ਼ਾਰ ਦੇ ਵਿੱਚੋਂ ਦਿੱਲੀ ਗੇਟ ਊਧਮ ਸਿੰਘ ਚੌਂਕ ਤੋਂ ਹੁੰਦੇ ਹੋਏ ਸਿੱਧਾ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਮਾਪਤੀ ਕੀਤੀ ਗਈ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਮੈਡਮ ਭੁਪਿੰਦਰ ਕੌਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਵਿਖੇ ਧਰਨੇ ਲਗਾ ਕੇ ਬੈਠੇ ਹੋਏ ਹਨ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਛੱਬੀ ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਣਾ ਹੈ ਜਿਸ ਵਾਸਤੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਗਿਣਤੀ ਵਿਚ ਟਰੈਕਟਰ ਲੈ ਕੇ ਦਿੱਲੀ ਵਿਖੇ ਪਹੁੰਚੋ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਐਮ ਐਲ ਏ ਨਰੇਸ਼ ਕਟਾਰੀਆ ,ਚੰਦ ਸਿੰਘ ਗਿੱਲ ਜ਼ੀਰਾ ,ਸ਼ਮਿੰਦਰ ਸਿੰਘ ਖਿੰਡਾ ਜ਼ੀਰਾ ,ਮਨਿੰਦਰ ਸਿੰਘ ਸੱਗੂ ਜ਼ੀਰਾ, ਰਣਬੀਰ ਭੁੱਲਰ, ਸੁਖਰਾਜ ਸਿੰਘ ਗੋਰਾ ,ਰਜਨੀਸ਼ ਦਹੀਆ, ਬਲਰਾਜ ਸਿੰਘ ਕਟੋਰਾ , ਸ਼ਰਨਜੀਤ ਸਿੰਘ ਲਹਿਰੀ , ਡਾ ਪ੍ਰਦੀਪ ਰਾਣਾ , ਗੁਰਭੇਜ ਸਿੰਘ , ਮੈਡਮ ਮਨਪ੍ਰੀਤ ਕੌਰ ਕੋਟ ਕਰੋਡ਼ ਗੁਰਪ੍ਰੀਤ ਸਿੰਘ ਇੱਟਾਂ ਵਾਲੀ ਬਲਵਿੰਦਰ ਸਿੰਘ ਰਾਊਕੇ ਬਲਾਕ ਪ੍ਰਧਾਨ , ਪਰਮਜੀਤ ਪੰਮਾ ਮਨਜਿੰਦਰ ਸਿੰਘ ਭੁੱਲਰ ਮੋਡ਼ਾ ਸਿੰਘ ਅਨਜਾਣ ਸੁਸ਼ੀਲ ਬੱਟੀ ਮਲਕੀਤ ਥਿੰਦ, ਰਾਜੇਸ਼ ਬੱਟੀ , ਦੀਪਕ ਸ਼ਰਮਾ, ਨਰਿੰਦਰ ਗਰੋਵਰ ਸੋਨੂੰ ਸਰਕਲ ਪ੍ਰਧਾਨ , ਕਮਲ ਗਿੱਲ ਮਮਦੋਟ , ਗਗਨ ਕੰਤੋਡ਼ ਅਤੇਸ਼ ਕੁਮਾਰ ਸ਼ਰਮਾ, ਹਰਜਿੰਦਰ ਸਿੰਘ , ਸੁਖਦੇਵ ਸਿੰਘ ਖਾਲਸਾ ਬਲਾਕ ਪ੍ਰਧਾਨ , ਗੁਰਨਾਮ ਸਿੰਘ ਸਰਕਲ ਪ੍ਰਧਾਨ , ਹਰਬੰਸ ਸਿੰਘ ਸਰਾਰੀ, ਬਲਵੀਰ ਸਿੰਘ , ਨਿਸ਼ਾਨ ਸਿੰਘ ,ਕਾਲਾ ਰਾਉਕੇ, ਕ੍ਰਿਸ਼ਨ ਸਿੰਘ ,ਦਲੇਰ ਸਿੰਘ ਜਗਸੀਰ ਸਿੰਘ ਜਸਵੰਤ ਸਿੰਘ ਕੁਲਦੀਪ ਸਿੰਘ ਸੁਬੇਗ ਸਿੰਘ ਫ਼ੌਜੀ ਸ਼ੰਟੀ ਘਾਰੂ ਸੁਖਚੈਨ ਸਿੰਘ ,ਨਿਰਮਲ ਸਿੰਘ ਵਕੀਲਾਂ ਵਾਲਾ ਸੋਨੂੰ ਧਾਲੀਵਾਲ ਦੀਦਾਰ ਸਿੰਘ ਧਾਲੀਵਾਲ ਲਖਵਿੰਦਰ ਸਿੰਘ ਸਾਹਿਬ ਸਿੰਘ ,ਲਹੌਰਾ ਗਿੱਲ, ਮਨਪ੍ਰੀਤ ਸਿੰਘ ਆਦਿ ਹਾਜਰ ਸਨ ।