ਅਕਾਸ਼ਦੀਪ
ਚੰਡੀਗੜ੍ਹ, 30 ਜਨਵਰੀ 2021- ਸ਼ਨੀਵਾਰ ਨੂੰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਚੰਡੀਗੜ੍ਹ ਪਹੁੰਚੇ। ਇਸੇ ਦੌਰਾਨ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਸਰਕਾਰ ਵਲੋਂ ਅਫ਼ਵਾਹਾਂ ਫੈਲਾਅ ਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਮਨਾਂ 'ਚ ਭਰਮ-ਭੁਲੇਖੇ ਪੈਦਾ ਕੀਤੇ ਜਾ ਰਹੇ ਹਨ।
ਉਨ੍ਹਾਂ ਅਪੀਲ ਕੀਤੀ ਕਿ ਜਿਹੜੇ ਵੀ ਲੋਕ ਅੰਦੋਲਨ 'ਚ ਦੁਬਾਰਾ ਆ ਰਹੇ ਹਨ, ਉਹ ਇਸ ਅੰਦੋਲਨ ਸ਼ਾਂਤਮਈ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਹੈ ਕਿ ਅੰਦੋਲਨ 'ਚ ਜੋਸ਼ ਦੇ ਨਾਲ ਹੋਸ਼ 'ਚ ਕੰਮ ਲਿਆ ਜਾਵੇ। ਰਾਜੇਵਾਲ ਕੇਂਦਰ ਦੀ ਮੋਦੀ ਸਰਕਾਰ ਨੂੰ ਮੁੜ ਅਪੀਲ ਕੀਤੀ ਕਿ ਉਹ ਹਠ ਧਰਮ ਛੱਡ ਕੇ ਲੋਕਾਂ ਦੀ ਨਬਜ਼ ਨੂੰ ਪਛਾਣੇ ਅਤੇ ਖੇਤੀ ਸਬੰਧੀ ਤਿੰਨੇ ਕਾਨੂੰਨ ਵਾਪਸ ਲਵੇ।