ਨਵਾਂਸ਼ਹਿਰ 20 ਜਨਵਰੀ 2021 - ਅੱਜ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਚੰਡੀਗੜ੍ਹ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨਗਰ ਦੇ ਲੇਖਕਾਂ ਨੇ ਕਿਸਾਨੀ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਨਵਾਂਸ਼ਹਿਰ ਵਿਖੇ ਮਨੁੱਖੀ ਕੜੀ ਬਣਾਈ ਗਈ।ਕਿਰਤੀ ਕਿਸਾਨ ਯੂਨੀਅਨ ਦੇ ਇੱਥੇ ਰਿਲਾਇੰਸ ਸਟੋਰ ਅੱਗੇ ਚੱਲਦੇ ਧਰਨਾ ਸਥਾਨ ਉੱਤੇ ਲੇਖਕਾਂ ਨੇ ਕੇਂਦਰ ਸਰਕਾਰ ਖਿਲਾਫ਼ ਇਹ ਵਿਰੋਧ ਦਰਜ ਕਰਾਇਆ।ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸਕੱਤਰ ਅਤੇ ਸ਼ਾਇਰ ਸੁਰਜੀਤ ਜੱਜ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ।
ਕਹਾਣੀਕਾਰ ਅਜਮੇਰ ਸਿੱਧੂ ਅਤੇ ਬਾਲ ਲੇਖਕ ਅਵਤਾਰ ਸੰਧੂ ਨੇ ਕਿਹਾ ਕਿ ਸਾਰੇ ਲੇਖਕ ਵੀਰਾਂ ਨੂੰ ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਉੱਤਰ ਆਉਣਾ ਚਾਹੀਦਾ ਹੈ।ਇਸ ਮੌਕੇ ਪ੍ਰੋ.ਇਕਬਾਲ ਸਿੰਘ ਚੀਮਾ, ਕੁਲਵਿੰਦਰ ਕੁੱਲਾ,ਦਲਜੀਤ ਸਿੰਘ ਐਡਵੋਕੇਟ, ਤਲਵਿੰਦਰ ਸ਼ੇਰਗਿੱਲ, ਜਸਬੀਰ ਦੀਪ, ਐਡਵੋਕੇਟ ਪਰਮਜੀਤ ਸਿੰਘ ਖੱਟੜਾ, ਭੁਪਿੰਦਰ ਵੜੈਚ ਅਤੇ ਹੋਰ ਕਿਸਾਨ ਮਜਦੂਰ ਆਗੂ ਵੀ ਸ਼ਾਮਲ ਸਨ।