ਰਵੀ ਜੱਖੂ
ਕਿਸਾਨ ਮੋਰਚਾ , ਦਿੱਲੀ, 16 ਜਨਵਰੀ 2021 - ਕੇਂਦਰੀ ਜਾਂਚ ਏਜੰਸੀ ਐਨ ਆਈ ਏ ਵੱਲੋਂ ਭੱਜੇ ਨੋਟਿਸ ਦਾ ਜਵਾਬ ਦਿੰਦਿਆਂ ਭਾਈ ਜਸਬੀਰ ਸਿੰਘ ਰੋਡੇ (ਸਾਬਾਕਾ ਜੱਥੇਦਾਰ ਸ਼੍ਰੀ ਅਕਾਲ ਤੱਖਤ) ਨੇ ਕਿਹਾ ਕਿ ਇਸ ਸੰਬੰਧੀ ਉਹਨਾਂ ਨੂੰ ਸ਼ੋਸ਼ਲ ਮੀਡੀਆ ਐਪ ਵਟਅਪ 'ਤੇ ਨੋਟਿਸ ਆਇਆ। ਉਹਨਾਂ ਇਸ ਸੰਬੰਧੀ ਆਪਣੇ ਵਕੀਲ ਨਾਲ ਵੀ ਗੱਲ-ਬਾਤ ਕਰ ਲਈ ਹੈ ਤੇ ਉਹ ਕੇਂਦਰੀ ਜਾਂਚ ਵੱਲੋਂ ਭੇਜੇ ਨੋਟਿਸ ਦੇ ਤਹਿਤ 18 ਜਨਵਰੀ ਨੂੰ ਜਾਂਚ ਏਜੰਸੀ ਅੱਗੇ ਪੇਸ਼ ਹੋਣਗੇ ਅਤੇ ਸਵਾਲਾ ਦੇ ਜਵਾਬ ਦੇਣਗੇ।
ਇਸ ਸੰਬੰਧੀ ਅਦਾਰਾ ਬਾਬੂਸ਼ਾਹੀ ਨਾਲ ਗੱਲ-ਬਾਤ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਦਿੱਲੀ ਦੇ ਬਾਰਡਰਾਂ ‘ਤੇ ਸ਼ਾਤਮਈ ਮੋਰਚਾ ਲਈ ਬੈਠੇ ਕਿਸਾਨੀ ਮੋਰਚੇ ਤੋਂ ਘਬਰਾ ਗਈ ਹੈ ਉਹਨਾਂ ਸ਼ੱਕ ਜਾਹਿਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਮਾਣਯੋਗ ਸੁਪਰੀਮ ਕੋਰਟ ਵਿੱਚ ਸ਼ਾਤਮਈ ਮੋਰਚੇ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਇਸ ਦੇ ਨਾਲ ਹੀ 26 ਜਨਵਰੀ ਨੂੰ ਹੋਣ ਜਾ ਰਹੀ ਟਰੈਕਟਰ ਰੈਲੀ ਕਾਰਨ ਵੀ ਸਰਕਾਰ ਵਿੱਚ ਬੁਖਲਾਹਟ ਹੈ। ਜਿਕਰਯੋਗ ਹੈ ਕਿ ਕੇਂਦਰ ਜਾਂਚ ਏਜੰਸੀ ਵੱਲੋਂ ਪੰਜਾਬ ਦੇ ਕਿਸਾਨਾ ਆਗੂ ਅਤੇ ਕਲਾਕਾਰਾਂ ਸਮੇਤ ਹੋਰ ਕਈ ਸ਼ਖਸ਼ੀਆਤਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਐਨ ਆਈ ਏ ਨੇ ਬਲਦੇਵ ਸਿੰਘ ਸਿਰਸਾ ਤੋਂ ਬਿਨਾਂ ਕਿਸਾਨ ਮੋਰਚੇ ਨਾਲ ਜੁੜੇ 12 ਲੋਕਾਂ ਨੂੰ ਭੇਜੇ ਨੋਟਿਸ
ਵੀਡੀਉ ਵੀ ਦੇਖੋ :
https://youtu.be/qWp7YHGKURE
https://www.babushahi.com/punjabi/full-news.php?id=103263