ਚੰਡੀਗੜ੍ਹ, 17 ਦਸੰਬਰ 2020 - ਕਿਸਾਨ ਅੰਦੋਲਨ ਅੱਜ 21ਵੇਂ ਦਿਨ 'ਚ ਦਾਖਲ ਹੋ ਗਿਆ। ਜਿੱਥੇ ਕਿਸਾਨਾਂ ਦੀ ਕੇਂਦਰ ਨਾਲ ਗੱਲਬਾਤ ਦਾ ਦੌਰ ਬਿਲਕੁਲ ਬੰਦ ਹੈ। ਕੇਂਦਰ ਆਪਣੀ ਅੜੀ 'ਤੇ ਹੈ ਤੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ 'ਤੇ ਡਟੇ ਹੋਏ ਨੇ । ਮੀਡੀਆ ਨੇ ਸਭ ਧਿਰਾਂ ਦਾ ਪੱਖ ਦੇਣ ਹੁੰਦਾ ਹੈ ਅਤੇ ਉਨ੍ਹਾਂ ਨੂੰ ਢੁੱਕਵੀਂ ਜਗ ਦੇਣੀ ਹੁੰਦੀ ਹੈ । ਪੂਰੇ ਸੰਘਰਸ਼ ਨੂੰ ਵੱਖੋ ਵੱਖਰੇ ਮੀਡੀਆ ਪਲੈਟਫਾਰਮਾਂ ਰਾਹੀਂ ਪੂਰੀ ਦੁਨੀਆ 'ਚ ਦਿਖਾਇਆ ਜਾ ਰਿਹਾ ਹੈ। ਇਸ 'ਚ ਨੈਸ਼ਨਲ ਮੀਡੀਆ ਵੀ ਹੈ, ਰਿਜਨਲ ਮੀਡੀਆ ਅਤੇ ਸਭ ਤੋਂ ਤੇਜੀ ਨਾਲ ਵਾਇਰਲ ਹੋਣ ਵਾਲਾ ਆਨਲਾਇਨ ਨਿਊਜ਼ ਮੀਡੀਆ ਅਤੇ ਸੋਸ਼ਲ ਮੀਡੀਆ ਵੀ ਹੈ।
ਨੈਸ਼ਨਲ ਟੀ ਵੀ ਮੀਡੀਆ ਦੇ ਇਕ ਵੱਡੇ ਹਿੱਸੇ ਨੂੰ ਅੱਜ ਇਕ ਨਵਾਂ ਨਾਂਅ ਮਿਲਿਆ ਹੈ 'ਗੋਦੀ ਮੀਡੀਆ' ਦਾ। ਕਿਉਂਕਿ ਕਿਸਾਨਾਂ ਦੇ ਨਾਲ ਨਾਲ ਨੌਜਵਾਨਾਂ ਅਤੇ ਆਪਣੇ ਹੱਕਾਂ ਦੀ ਮੰਗ ਕਰਨ ਵਾਲਿਆਂ ਨੂੰ ਇਹੀ ਲੱਗਦਾ ਹੈ ਕਿ ਉਹ ਮੀਡੀਆ ਮੋਦੀ ਸਰਕਾਰ ਦਾ ਨਾਂਅ ਜ਼ਿਆਦਾ ਜਪਦਾ ਹੈ ਨਾ ਕਿ ਆਮ ਲੋਕਾਂ ਦੀ ਗੱਲ ਰੱਖਦਾ ਹੈ। ਜੋ ਕਿ ਬਿਨਾ ਕਿਸੇ ਸ਼ੱਕ ਤੋਂ ਹੋ ਵੀ ਰਿਹਾ ਹੈ। ਪਰ ਕੀ ਇੱਕ "ਮੀਡੀਆ ਕਰਮੀ" ਨੂੰ 'ਗੋਦੀ ਮੀਡੀਆ' ਕਿਹਾ ਜਾਣਾ ਵੀ ਜਾਇਜ਼ ਨਹੀਂ ਹੈ। ਉਦਾਹਰਨ ਦੇ ਤੌਰ 'ਤੇ ਨੌਜਵਾਨਾਂ 'ਚ ਅੱਜ 'ਜ਼ੀ ਮੀਡੀਆ', ਰਿਪਬਲਿਕ ਭਾਰਤ, ਆਜ ਤੱਕ, ਏ.ਬੀ.ਪੀ ਜਿਹੇ ਮੀਡੀਆ ਚੈਨਲਾਂ ਖਿਲਾਫ ਜੋ ਭੜਾਸ ਹੈ, ਉਹ ਇੰਨ੍ਹਾਂ ਚੈਨਲਾਂ ਦੇ ਪੱਤਰਕਾਰਾਂ 'ਤੇ ਜ਼ੋਰਾਂ ਨਾਲ ਨਿੱਕਲ ਰਹੀ ਹੈ, ਜੋ ਵਿਚਾਰੇ ਮਹਿਜ਼ ਆਪਣੀ ਰੋਟੀ-ਰੋਜ਼ੀ ਅਤੇ ਪ੍ਰੋਫ਼ੇਸ਼ਨ ਲਈ ਚੈਨਲ ਨੂੰ ਸਟੋਰੀ ਕਰਨ ਜਾਂ ਲੋਕਾਂ ਦੀ ਅਵਾਜ਼ ਨੂੰ ਉੱਪਰ ਤੱਕ ਪਹੁੰਚਾਉਣ ਦੀ ਜੱਦੋ ਜਹਿਦ 'ਚ ਲੱਗੇ ਰਹਿੰਦੇ ਨੇ।
ਇਸੇ ਵਿਚਕਾਰ ਇਹੋ ਜਿਹੇ ਵੱਡੇ ਅੰਦੋਲਨ ਨੂੰ ਕਵਰ ਕਰਨ 'ਚ ਇੱਕ ਪੱਤਰਕਾਰ ਕੁੜੀ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਜਦੋਂ ਉਹ ਨੈਸ਼ਨਲ ਚੈਨਲ ਦੇ ਇੱਕ ਰੀਜ਼ਨਲ ਚੈਨਲ ਤੋਂ ਪੱਤਰਕਾਰ ਹੋਵੇ। ਇਹ ਕੁੜੀ ਕੌਣ ਹੈ ਤੇ ਕਿਉਂ ਉਸਨੂੰ ਅੰਦੋਲਨ 'ਚ ਕੁਝ ਲੋਕਾਂ ਵੱਲੋਂ 'ਗੋਦੀ ਮੀਡੀਆ' ਦਾ ਵਿਰੋਧ ਘੱਟ 'ਤੇ ਬਦਸਲੂਕੀ ਜ਼ਿਆਦਾ ਲੱਗੀ? ਇਹ ਸਭ ਉਸ ਪੱਤਰਕਾਰ ਵੱਲੋਂ ਸਾਂਝਾ ਕੀਤਾ ਉਸਦਾ ਤਜ਼ਰਬਾ ਤੁਸੀਂ ਹੇਠ ਪੜ੍ਹ ਸਕਦੇ ਹੋ।
ਪਰ ਇੱਥੇ ਇੱਕ ਗੱਲ ਜਰੂਰ ਕਹਿਣੀ ਬਣਦੀ ਹੈ ਕਿ "ਜਿਹੜੇ ਨੌਜਵਾਨਾਂ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਉਹ ਵਿਰੋਧ ਨਹੀਂ, ਅਸਲ 'ਚ ਉਨ੍ਹਾਂ ਨੌਜਵਾਨਾਂ ਦੀ ਇਸ ਸੰਘਰਸ਼ ਬਾਰੇ ਅਨਾੜੀ ਪੁਣੇ ਦਾ ਸਬੂਤ ਹੈ। ਵਿਰੋਧ ਕਰਨ ਦਾ ਤਰੀਕਾ ਹੁੰਦਾ, ਨੈਸ਼ਨਲ ਮੀਡੀਆ ਵੱਲੋਂ ਪੁੱਛੇ ਸਵਾਲਾਂ ਦੇ ਸੂਝਵਾਨ ਢੰਗ ਨਾਲ ਜਵਾਬ ਦੇ ਕੇ ਵੀ ਵਿਰੋਧ ਕੀਤਾ ਜਾ ਸਕਦਾ, ਤਾਂ ਜੋ ਜੇਕਰ ਉਹ ਮੀਡੀਆ ਤੁਹਾਡੀ ਖਬਰ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਨੌਜਵਾਨ ਆਪਣੀ ਅਕਲਮੰਦੀ ਨਾਲ ਉਸਨੂੰ ਉਸੇ ਦੀ ਚਾਲ 'ਚ ਨਾਕਾਮ ਕਰ ਦੇਵੇ।"
ਹੇਠ ਪੜ੍ਹੋ ਨੈਸ਼ਨਲ ਮੀਡੀਆ ਦੇ ਰੀਜ਼ਨਲ ਚੈਨਲ ਦੀ ਪੱਤਰਕਾਰ ਦਾ ਤਜ਼ਰਬਾ ਕਿਸਾਨੀ ਅੰਦੋਲਨ ਬਾਰੇ