ਅਸ਼ੋਕ ਵਰਮਾ
ਬਠਿੰਡਾ, 20 ਦਸੰਬਰ 2020 - ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਸਮਾਗਮਾਂ ਦੀ ਦੇਸ਼ ਪੱਧਰੀ ਸੱਦੇ ਨੂੰ ਲਾਗੂ ਕਰਦਿਆਂ ਕਿਸਾਨ ਸੰਘਰਸ਼ ਸਮਰਥਨ ਕਮੇਟੀ ਬਠਿੰਡਾ ਨੇ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੰੁਨਾਂ ਨੇ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਮੋਮਬੱਤੀ ਮਾਰਚ ਕੱਢਿਆ ਅਤੇ ਕਿਸਾਨਾਂ ਨੂੰ ਸ਼ਰਧਾਜਲ਼ੀ ਭੇਂਟ ਕੀਤੀ। ਕਮੇਟੀ ਦੇ ਕਨਵੀਨਰ ਵਰਿੰਦਰ ਸਿੰਘ,ਕੋ- ਕਨਵੀਨਰ ਹਰਜੀਤ ਜੀਦਾ ,ਰੇਸ਼ਮ ਸਿੰਘ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਅੰਦੋਲਨਕਾਰੀ ਕਿਸਾਨਾਂ ਨੂੰ ਆਪਣੀਆਂ ਬੇਸ਼ਕੀਮਤੀ ਜਾਨਾਂ ਤੋਂ ਹੱਥ ਧੋਣਾ ਪੈ ਰਿਹਾ ਹੈ।
ਮੋਦੀ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਖੇਤੀ ਕਾਨੂੰਨਾਂ ਨੂੰ ਬਾ- ਦਸਤੂਰ ਜਾਰੀ ਰੱਖਣ ਦੀ ਅੜੀ ਪੁਗਉਣ ’ਚ ਲੱਗੀ ਹੋਈ ਹੈ। ਕਿਸਾਨ ਸ਼ੰਘਰਸ ਸਮਰਥਨ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਪੰਨੂ ,ਜਗਰੂਪ ਸਿੰਘ ,ਕੁਲਵੰਤ ਸਿੰਘ , ਹੇਮਰਾਜ, ਜਸਪਾਲ ਮਾਨੀਖੇੜਾ, ਨਰਿੰਦਰ ਕੁਮਾਰ ਅਤੇ ਬਲਤੇਜ ਸਿੰਘ ਨੇ ਕਿਹਾ ਭਾਰਤ ਸਰਕਾਰ ਦੇਸ਼ ਵਿੱਚ ਲੋਕਤੰਤਰੀ ਸਰਕਾਰ ਲੋਕਾਂ ਦੀ ਗੱਲ ਨਾ ਸੁਣਦਿਆਂ ਕਾਰਪੋਰੇਟ ਘਰਾਣਿਆਂ ਦੀ ਚਾਕਰੀ ਕਰਨ ਲੱਗੀ ਹੋਈ ਹੈ । ਉਹਨਾਂ ਕਿਹਾ ਕਿ ਮੋਦੀਸਰਕਾਰ ਅਡਾਨੀ ਅਤੇ ਅੰਬਾਨੀਆਂ ਨੂੰ ਗੁੱਸੇ ਨਹੀਂ ਕਰਨਾ ਚਾਹੁੰਦੀ ਅਤੇ ਕਿਸਾਨਾਂ ਦੀ ਬਲੀ ਲੈ ਰਹੀ ਹੈ।
ਉਹਨਾਂ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਕਿਸਾਨਾਂ ਦੇ ਸੰਘਰਸ਼ ਨੂੰ ਸਾਬੋਤਾਜ ਕਰਨ ਲਈ ਨਕਲੀ ਕਿਸਾਨ ਜੱਥੇਬੰਦੀਆਂ ਲਿਆ ਕੇ ਲੋਕਾਂ ਵਿੱਚ ਸੰਦੇਹ ਦੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨੂੰ ਕਿਸੇ ਵੀ ਹਾਲਤ ‘ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨ ਸੰਘਰਸ ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਲੋਕਾਂ ਨੂੰ ਕਿਸਾਨੀ ਸ਼ੰਘਰਸ਼ ਨਾਲ ਜੋੜੀ ਰੱਖਣ ਲਈ ਹਰ ਯਤਨ ਕੀਤਾ ਜਾਵੇਗਾ। ਕਿਸਾਨ ਸੰਘਰਸ ਸਮਰਥਨ ਕਮੇਟੀ ਨੇ ਆਮ ਸ਼ਹਿਰੀ ,ਵਪਾਰੀਆਂ ,ਦੁਕਾਨਦਾਰਾਂ ਅਤੇ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਦਿੱਲੀ ਵਿਖੇ ਕਿਸਾਨਾਂ ਦੇ ਸੰਘਰਸ ਵਿੱਚ ਲੋੜੀਂਦੇ ਸਾਜੋ-ਸਮਾਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਫੰਡ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਨੂੰ ਸ਼ਹਿਰਵਾਸੀ ਆਪਣਾ ਯੋਗਦਾਨ ਦੇਣ। ਇਸ ਮੌਕੇ ਜਗਸੀਰ ਸੋਹਤਾ, ਜਗਤਾਰ ਸਿੰਘ ਬਾਠ ,ਕਹਾਣੀਕਾਰ ਅਤਰਜੀਤ ਸਿੰਘ ,ਐਚ. ਐਸ. ਰਾਣੂ,ਪਰਮਜੀਤ ਸਿੰਘ ਜੀਦਾ, ਕੁਲਵਿੰਦਰ ਕਟਾਰੀਆ, ਲਛਮਣ ਮਲੂਕਾ ਅਤੇ ਵੀਰਪਾਲ ਕੌਰ ਸਿਧਾਣਾ ਆਦਿ ਹਾਜਰ ਸਨ।