ਰਵੀ ਜੱਖੂ
ਨਵੀਂ ਦਿੱਲੀ, 22 ਦਸੰਬਰ 2020 - ਸਿੰਘੂ ਬਾਰਡਰ ਤੇ ਦੋ ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਭੇਜੀ ਚਿੱਠੀ ਦਾ ਪੜਚੋਲ ਕੀਤੀ ਗਈ, ਅਤੇ ਕਿਹਾ ਕਿ....
- ਜੋਗਿੰਦਰ ਉਗਰਾਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਭੇਜੇ ਗਏ ਸੱਦਾ ਪੱਤਰ ਬਾਰੇ ਕਿਹਾ ਕਿ ਇਹ ਸੱਦਾ ਪੱਤਰ ਨਹੀਂ ਸਿਰਫ ਚਿੱਠੀ ਹੈ
- ਪਹਿਲੀ ਵਾਰ ਕਿਸੇ ਸਰਕਾਰ ਨੇ ਕਿਹਾ ਕੀ ਦਿਨ ਤਰੀਖ ਵੀ ਤੁਹਾਡੀ ਹੈ ਇਹ ਸਿਰਫ ਲੋਕਾਂ ਨੂੰ ਤਾਰਪੀਡੋ ਕਰਨ ਦੀ ਸ਼ਾਜਿਸ਼ ਹੈ
- ਜੇ ਸਰਕਾਰ ਗੱਲ-ਬਾਤ ਕਰਨ ਦੀ ਚਾਹਵਾਨ ਹੈ ਤਾਂ ਖ਼ੁਦ ਤਰੀਖ ਤੈਅ ਕਰੇ
- ਇਸ ਚਿੱਠੀ ਦਾ ਅਰਥ ਹੈ ਕਿ ਸਰਕਾਰ ਸਿਰਫ ਸੋਧਾਂ ਕਰਣ ਦੀ ਚਾਹਵਾਨ ਹੈ ਕਾਨੂੰਨ ਖਤਮ ਨਹੀਂ ਹੋਣਗੇ
- ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਰੋਸ ਚਿੱਠੀ ਅਰਥ ਦਾ ਆਮ ਲੋਕ ਇਹ ਸਮਝ ਰਹੇ ਹਨ ਕਿ ਕਿਸਾਨ ਗੱਲ-ਬਾਤ ਨਹੀਂ ਕਰਨਾ ਚਾਹੁੰਦੇ ਹਨ, ਜੋ ਪੂਰੀ ਤਰ੍ਹਾਂ ਗ਼ਲਤ ਹਨ।
ਕੇਂਦਰ ਸਰਕਾਰ ਸੋਚ ਸਮਝ ਕਿ ਗਲਤ ਪ੍ਰਚਾਰ ਕਰ ਰਹੇ ਹੈ। ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਚਿੱਠੀ ਵਿੱਚ ਇਹ ਵੀ ਜ਼ਿਕਰ ਨਹੀਂ ਕਿ ਕਿਸ ਨਾਲ ਮੀਟਿੰਗ ਹੋਵੇਗੀ, ਕਿਉਂਕਿ ਗ੍ਰਹਿ-ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਪਹਿਲਾ ਹੀ ਫੇਲ ਹੋ ਚੁੱਕੀ ਹੈ।
- ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਸੰਬੰਧੀ ਬਾਕੀ ਕਿਸਾਨ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ, ਫ਼ਿਲਹਾਲ ਇਸ ਸੰਬੰਧੀ ਕੋਈ ਗੱਲ-ਬਾਤ ਨਹੀਂ ਹੋਈ।