ਅਸ਼ੋਕ ਵਰਮਾ
ਬਠਿੰਡਾ, 24 ਦਸੰਬਰ 2020 - ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ 25 ਦਸੰਬਰ ਤੋਂ 5 ਜਨਵਰੀ ਤੱਕ ਪਿੰਡਾਂ ਵਿੱਚ ਮੀਟਿੰਗ ਰੈਲੀਆਂ ਕਰਨ ਉਪਰੰਤ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਨ ਦੇ ਫੈਸਲੇ ਨੂੰ ਲਾਗੂ ਕਰਨ ਲਈ ਅੱਜ ਲਹਿਰਾ ਬੇਗਾ ਦੇ ਟੋਲ ਪਲਾਜੇ ਤੇ ਜਿਲਾ ਕਮੇਟੀ ਬਠਿੰਡਾ ਦੀ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਮਾਸਟਰ ਸੇਵਕ ਸਿੰਘ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ ਦੇ ਰੁਜਗਾਰ ਦਾ ਵੱਡੀ ਪੱਧਰ ਤੇ ਉਜਾੜਾ ਹੋਵੇਗਾ ਜਿਸ ਕਾਰਨ ਉਹ ਕਰਜੇ ਦੇ ਬੋਝ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਮੰਨੂੰਵਾਦੀ ਵਿਚਾਰਧਾਰਾ ਨੂੰ ਅਪਣਾਈ ਆਰ ਐਸ ਐਸ ਤੇ ਭਾਜਪਾ ਹਕੂਮਤ ਦਲਿਤਾਂ ਤੇ ਜਬਰ ਜੁਲਮ ਅਤੇ ਔਰਤਾਂ ਦੀਆਂ ਬੇਪਤੀਆਂ ਕਰਨ ਤੇ ਤੁਲੀ ਹੋਈ ਹੈ। ਉਹਨਾਂ ਆਖਿਆ ਕਿ ਯੂਨੀਅਨ ਭਾਜਪਾ ਹਕੂਮਤ ਵੱਲੋਂ ਕੀਤੇ ਜਾ ,ਰਹੇ ਸਮਾਜਿਕ ਜਬਰ ਨੂੰ ਲੋਕਾਂ ਵਿੱਚ ਨਸਰਾਲੀ ਕਰਕੇ ਉਠ ਖਲੋਣ ਦਾ ਸੱਦਾ ਦੇਵੇਗੀ। ੳਹੁਨਾਂ ਕਿਹਾ ਕਿ ਇਸ ਮੁਹਿੰਮ ਦੀ ਸਮਾਪਤੀ ਪਿਛੋ 7 ਜਨਵਰੀ ਨੂੰ ਮਜ਼ਦੂਰ ਯੂਨੀਅਨ ਵੱਲੋਂ ਸੈਂਕੜਿਆਂ ਦਾ ਜੱਥਾ ਦਿੱਲੀ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਕੂਚ ਕਰੇਗਾ। ਇਸ ਮੌਕੇ ਤੀਰਥ ਸਿੰਘ ਕੋਠਾ ਗੁਰੂ ,ਕੌਰਾ ਸਿੰਘ ਸਧਾਣਾ, ਗੁਰਨੈਬ ਸਿੰਘ ਚਨਾਰਥਲ, ਕੁਲਵੰਤ ਸਿੰਘ ਮਾੜੀ, ਕਾਕਾ ਸਿੰਘ ਜੀਦਾ ,ਮਨਦੀਪ ਸਿੰਘ ਸਿਬੀਆ, ਕਰਨੈਲ ਸਿੰਘ ਪੂਹਲਾ, ਗੁਲਾਬ ਸਿੰਘ ਮਾਈਸਰਖਾਨਾ ਆਦਿ ਆਗੂ ਵੀ ਸ਼ਾਮਲ ਸਨ।