ਰਾਜਿੰਦਰ ਕੁਮਾਰ
ਬੰਗਾ 25,ਦਸੰਬਰ 2020 - ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਾਲੇ ਕਾਨੂੰਨਾਂ ਵਿਰੋਧੀ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੋਦੀ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ ਗਏ ਇਸ ਮੌਕੇ ਇਕੱਠ ਨੂੰ ਪੇਂਡੂ ਮਜ਼ਦੂਰ ਯੂਨੀਅਨ ਆਗੂ ਹਰੀ ਰਾਮ ਰਸੂਲਪੁਰੀ, ਡੀ ਟੀ ਐਫ ਆਗੂ ਕੁਲਵਿੰਦਰ ਖਟਕੜ, ਸੰਤੋਸ਼ ਖਟਕੜ ਅਤੇ ਤਰਕਸ਼ੀਲ ਆਗੂ ਸੱਤਪਾਲ ਸਲੋਹ ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਕਿਹਾ ਕਿ ਕਾਲੇ ਕਨੂੰਨ ਜਿੱਥੇ ਕਿਸਾਨ ਵਿਰੋਧੀ ਹਨ ਉੱਥੇ ਮਜ਼ਦੂਰਾਂ ਲਈ ਵੀ ਬਹੁਤ ਘਾਤਕ ਹਨ ।ਇਸ ਦੇ ਲਾਗੂ ਹੋਣ ਨਾਲ ਕਾਲਾ ਬਾਜ਼ਾਰੀ ਵਿਆਪਕ ਰੂਪ ਵਿੱਚ ਵਧੇਗੀ, ਮਹਿੰਗਾਈ ਇਸ ਹੱਦ ਤਕ ਵਧ ਜਾਵੇਗੀ ਕਿ ਆਮ ਆਦਮੀ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਵੇਗਾ ਅਤੇ ਬੇਰੁਜ਼ਗਾਰੀ ਵਿੱਚ ਵੀ ਬਹੁਤ ਵਾਧਾ ਹੋਵੇਗਾ ।ਉਨ੍ਹਾਂ ਕਿਹਾ ਕਿ ਇਹ ਘੌਲ ਕੇਂਦਰ ਸਰਕਾਰ ਵਿਰੁੱਧ ਪੂਰੇ ਭਾਰਤ ਵਿੱਚ ਫੈਲਣ ਦੇ ਨਾਲ ਨਾਲ ਵਿਦੇਸ਼ਾਂ ਤੋਂ ਵੀ ਇਸ ਨੂੰ ਸਮਰਥਨ ਮਿਲ ਰਿਹਾ ਹੈ ।ਉਨ੍ਹਾਂ ਨੇ ਮਜ਼ਦੂਰਾਂ ਨੂੰ ਇਸ ਘੋਲ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਅਪੀਲ ਕੀਤੀ ।ਇਸ ਮੌਕੇ ਬੀਬੀ ਜੀਤੋ, ਚੰਨਣ ਕੌਰ, ਸੁਰਿੰਦਰ ਕੌਰ ਮਹੇ, ਪਰਮਜੀਤ ਕੌਰ ,ਕੁਲਵਿੰਦਰ ਸਿੰਘ ਚਾਹਲ ਖੁਰਦ, ਗੁਰਦਿਆਲ ਚੰਦ ਹਰਜਿੰਦਰ ਸਿੰਘ, ਦਵਿੰਦਰ ਸਿੰਘ,ਚੂਹੜ ਸਿੰਘ ਅਮਰੀਕ ਸਿੰਘ ਨਸੀਬ ਚੰਦ ਜ਼ੋਰ ਤੇ ਸੁਰਿੰਦਰ ਪੰਚ ਆਦਿ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।