ਅਸ਼ੋਕ ਵਰਮਾ
ਬਠਿੰਡਾ,29 ਦਸੰਬਰ2020: ਭਗਤਾ ਭਾਈ ਇਲਾਕੇ ਫਲਾਈ ਐਬਰੋਡ ਆਈਲੈਟਸ ਤੇ ਇਮੀਗ੍ਰੇਸ਼ਨ ਸੈਂਟਰ ਨੇ ਕਿਸਾਨੀ ਸੰਘਰਸ਼ ‘ਚ ਡਟੇ ਪਰਿਵਾਰਾਂ ਦੇ ਬੱਚਿਆਂ ਨੂੰ ਆਈਲੈਟਸ ਦੀ ਪੜਾਈ ਮੁਫਤ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮ. ਡੀ ਲਾਟ ਸਾਹਿਬ ਜਲਾਲ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਕਿਸਾਨੀ ਪਰਿਵਾਰ ਨਾਲ ਸਬੰਧਿਤ ਇਕ ਬੱਚੇ ਨੂੰ ਫੀਸ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਬੱਚੇ ਨੇ ਸਥਿਤੀ ਤੋਂਂ ਅਸਮਰੱਥਾ ਜਤਾਉਂਦਿਆਂ ਘਰੇਲੂ ਆਰਥਿਕ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਸ ਨੂੰ ਇੱਕ ਪ੍ਰੀਵਾਰ ਦਾ ਨਹੀਂ ਕਿਸਾਨੀ ਦਾ ਦਰਦ ਸਮਝਦਿਆਂ ਫੈਸਲਾ ਕੀਤਾ ਗਿਆ ਕਿ ਕਿਸਾਨੀ ਸੰਘਰਸ਼ ‘ਚ ਭਾਗ ਲੈਣ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਆਈਲੈਟਸ ਦੀਆਂ ਕਲਾਸਾਂ ਬਿਲਕੁਲ ਮੁਫਤ ਲਵਾਈਆਂ ਜਾਣਗੀਆਂ। ਓਧਰ ਵਿਦਿਆਰਥੀ ਅਕਾਸ਼ਦੀਪ, ਰਣਜੀਤ ਭਗਤਾ, ਜਸਕਰਨ ਭਗਤਾ, ਦਿਵੇਸ਼ ਗਰਗ, ਰਾਜਨਦੀਪ ਭਗਤਾ, ਮਨੀਸ਼ਾ ਗਿੱਲ ਕੋਠਾ ਗੁਰੂ, ਗੁਰਜੀਵਨ ਸਿੰਘ ਜਲਾਲ, ਅਕਾਸ਼ਦੀਪ ਸਿੰਘ ਭਗਤਾ, ਲਵਪਰੀਤ ਸਿੰਘ ਭਗਤਾ ਆਦਿ ਬੱਚਿਆਂ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ।