- ਕਿਸਾਨ ਅੰਦੋਲਨ ਦਾ 25ਵੇ ਦਿਨ ਵਿਚ ਪੁੱਜਣਾ ਭਾਜਪਾ ਤੇ ਮੋਦੀ ਸਰਕਾਰ ਦੇ ਮੱਥੇ ਤੇ ਅਸਫਲਤਾ ਦਾ ਕਾਲਾ ਕਲੰਕ
ਨਵੀਂ ਦਿੱਲੀ, 1 ਜਨਵਰੀ 2021 - ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਦੇ ਵੱਖ ਵੱਖ ਕੋਨਿਆ ਵਿਚ ਜਾਗ੍ਰਿਤੀ ਮੁਹਿੰਮ ਚਲਾਈ ਹੋਈ ਹੈ, ਜਿਸ ਵਿਚ ਬਸਪਾ ਪੰਜਾਬ ਦੀ ਸਮੁਚੀ ਲੀਡਰਸ਼ਿਪ ਤੇ ਵਰਕਰ ਪੂਰੇ ਪੰਜਾਬ ਵਿਚ ਘਰ ਘਰ ਘੁੰਮਕੇ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ। ਸੰਗਠਨ ਦੀ ਮਜ਼ਬੂਤੀ ਲਈ ਸਾਲਾਨਾ ਆਰਥਿਕ ਸਹਿਜੋਗ ਪ੍ਰਾਪਤੀ ਲਈ ਬਸਪਾ ਪੰਜਾਬ ਵਿੱਚ ਆਪਣੇ ਵਰਕਰਾਂ ਤੇ ਸਮਰਥਕਾਂ ਕੋਲੋਂ ਵੋਟ ਤੋਂ ਪਹਿਲਾਂ ਨੋਟ ਇਕੱਠੇ ਕਰ ਰਹੀ ਹੈ, ਜੋਕਿ ਸੰਗਠਨ ਦੀ ਇਕ ਪ੍ਰੀਕਿਰਿਆ ਹੈ। ਪੂਰੇ ਪੰਜਾਬ ਵਿਚ ਬਸਪਾ ਆਗੂ ਵਰਕਰ ਤੇ ਸਮਰਥਕਾਂ ਵਿਚ ਫੰਡ ਇਕੱਠਾ ਕਰਨ ਲਈ ਜਿਸ ਜੋਸ਼ ਦਾ ਮੁਜਾਹਰਾ ਕੀਤਾ ਜਾ ਰਿਹਾ ਹੈ, ਇਸਤੋਂ ਬਸਪਾ ਦੇ ਨਵੇਂ ਉਭਾਰ ਤੇ ਉਲਾਰ ਦਾ ਸਪਸ਼ਟ ਪ੍ਰਗਟਾਵਾ ਹੋ ਰਿਹਾ ਹੈ। ਬਸਪਾ ਪੰਜਾਬ ਪ੍ਰਧਾਨ ਨੇ ਪਿਛਲੇ ਦਿਨਾਂ ਵਿਚ ਸਮਰਥਕਾਂ ਨਾਲ ਲਗਾਤਾਰ ਮੀਟਿੰਗਾਂ ਤੇ ਸੰਪਰਕਾਂ ਨੂੰ ਮਜ਼ਬੂਤ ਕਰਨ ਦਾ ਗੁਪਤ ਕੇਡਰ ਅੰਦੋਲਨ ਚਲ ਰਿਹਾ ਹੈ, ਜਿਸਦਾ ਪ੍ਰਦਰਸ਼ਨ ਬਸਪਾ ਪੰਜਾਬ ਵਿੱਚ ਕਿਸੀ ਵੀ ਦਿਨ ਵੱਡੀ ਰੈਲੀ ਦੇ ਰੂਪ ਵਿਚ ਕਰ ਸਕਦੀ ਹੈ।
ਇਹਨਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਸਰਦਾਰ ਗੜ੍ਹੀ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ 25ਵੇ ਦਿਨ ਵਿਚ ਪੁੱਜਣਾ ਭਾਜਪਾ ਅਤੇ ਮੋਦੀ ਸਰਕਾਰ ਦੇ ਮੱਥੇ ਦੇ ਸਰਕਾਰ ਦੀ ਅਸਫਲਤਾ ਦਾ ਕਾਲਾ ਕਲੰਕ ਹੈ। ਭਾਜਪਾ ਸਰਕਾਰ ਨੇ ਦੇਸ਼ ਦੀ ਨਿੱਜੀਕਰਨ ਰਾਹੀਂ ਦੂਰਸੰਚਾਰ ਬੀਐੱਸਐਨਐਲ, ਹਵਾਈ ਅੱਡੇ, ਸਮੁੰਦਰੀ ਪੋਰਟ, ਧਾਤੂ ਖਾਨਾਂ, ਬੈਂਕ - ਬੀਮਾ ਖੇਤਰ ਆਦਿ ਭਾਰਤ ਦੇਸ਼ ਦੇ ਹਰ ਪੈਦਾਵਾਰ ਦੇ ਖੇਤਰ ਨੂੰ ਅੰਬਾਨੀ ਤੇ ਅਦਾਨੀਆਂ ਨੂੰ ਵੇਚਣ ਦਾ ਕੰਮ ਕੀਤਾ ਹੈ। ਭਾਜਪਾ ਸਰਕਾਰ ਨੇ ਹੁਣ ਤਾਜ਼ਾ ਖੇਤੀ ਕਾਨੂੰਨਾਂ ਨਾਲ ਦੇਸ਼ ਵਾਸੀਆਂ ਦਾ ਢਿੱਡ ਭਰਨ ਲਈ ਸਖ਼ਤ ਮਿਹਨਤ ਕਰਨ ਵਾਲਾ ਕਿਸਾਨ ਨੂੰ ਕੁਚਲਣ ਤੇ ਦੇਸ਼ ਦੇ ਖੇਤਾਂ ਨੂੰ ਸਰਮਾਏਦਾਰਾਂ ਕੋਲ ਵੇਚਣ ਲਈ ਕਾਲੇ ਕਾਨੂੰਨਾਂ ਦਾ ਨਿਰਮਾਣ ਕੀਤਾ ਹੈ, ਜਿਹਨਾ ਖਿਲਾਫ ਪੰਜਾਬ ਵਿੱਚ ਪਿਛਲੇ ਚਾਰ ਮਹੀਨਿਆਂ ਤੋਂ ਅਤੇ ਦਿੱਲੀ ਵਿਚ 25 ਦਿਨਾਂ ਤੋਂ ਸੰਘਰਸ਼ ਜਾਰੀ ਹੈ।
ਕਿਸਾਨ ਜਥੇਬੰਦੀਆਂ ਦੇ ਸੰਘਰਸ ਨੂੰ ਭਾਜਪਾ ਸਰਕਾਰ ਫਾਸ਼ੀਵਾਦੀ ਸੋਚ ਤਹਿਤ ਖਾਲਿਸਤਾਨ ਦਾ ਨਾਮ ਦੇਕੇ ਬਦਨਾਮ ਕਰਕੇ ਕਿਸਾਨ ਸੰਘਰਸ਼ ਨੂੰ ਦੇਸ ਵਾਸੀਆਂ ਵਿਚੋਂ ਨਿਖੇੜ ਕੇ ਅਲਗ ਥਲਗ ਪਾਉਣਾ ਚਾਹੁੰਦੀ ਹੈ ਤਾਂਕਿ ਭਾਜਪਾ ਸਰਕਾਰ ਖਾਲਿਸਤਾਨ ਦਾ ਡਰ ਦਿਖਾਕੇ ਭਾਰਤ ਨੂੰ ਅੰਬਾਨੀਸਤਾਨ ਬਣਾ ਸਕੇ। ਬਸਪਾ ਤਿਨੋ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਖੜੀ ਹੈ ਅਤੇ ਕਿਸਾਨ ਸੰਘਰਸ਼ ਦਾ ਸਮਰਥਨ ਕਰਦੀ ਹੈ। ਇਸ ਮੌਕੇ ਓਹਨਾ ਨਾਲ ਸੂਬਾ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ, ਸਾਬਕਾ ਸੂਬਾ ਪ੍ਰਧਾਨ ਸ਼੍ਰੀ ਗੁਰਲਾਲ ਸੈਲਾ ਆਦਿ ਆਗੂ ਹਾਜ਼ਰ ਸਨ।