ਮਾਨਸਾ 08 ਜਨਵਰੀ 2021 - ਅੱਜ ਇੱਥੇ ਜਮਹੂਰੀ ਕਿਸਾਨ ਸਭਾ ਪੰਜਾਬ, ਤਹਿਸੀਲ ਕਮੇਟੀ ਮਾਨਸਾ ਦੀ ਮੀਟਿੰਗ ਮੇਜਰ ਸਿੰਘ ਦੂਲੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਚੱਲ ਰਹੇ ਕਿਸਾਨੀ ਘੋਲ ਨੂੰ ਤੇਜ਼ ਕਰਨ ਲਈ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਚਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਅਤੇ ਕੇਂਦਰ ਸਰਕਾਰ ਦੀ ਕਿਸਾਨੀ ਮੰਗਾਂ ਬਾਰੇ ਧਾਰਨ ਕੀਤੇ ਅੜੀਅਲ ਰੱਵੀਏ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਜਾਣ, ਸਾਰੀਆਂ ਫ਼ਸਲਾਂ ਦੀ ਘੱਟੋ-ਘੱਟ ਸਹਾਇਕ ਕੀਮਤ ’ਤੇ ਖਰੀਦਣ ਦੀ ਗਰੰਟੀ ਲਈ ਦੇਸ਼ ਭਰ ਵਿੱਚ ਕਾਨੂੰਨ ਬਣਾਇਆ ਜਾਵੇ ਅਤੇ ਪ੍ਰਸਤਾਵਤ ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ।
ਇਸ ਮੌਕੇ ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਆਪਣੀਆਂ ਮੰਗਾਂ ਲਈ ਲੜ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਬੇਰੁਜ਼ਗਾਰ ਅਧਿਆਪਕਾਂ ਦੀਆਂ ਤੁਰੰਤ ਮੰਗਾਂ ਮੰਨੀਆਂ ਜਾਣ ਅਤੇ ਸਾਰੇ ਮਹਿਕਮਿਆਂ ਵਿੱਚ ਨਗੂਣੀਆਂ ਤਨਖਾਹਾਂ ਤੇ ਭਰਤੀ ਕੀਤੇ ਗਏ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਇਸ ਸਮੇਂ ਦਸੋਂਧਾ ਸਿੰਘ ਬਹਾਦਰਪੁਰ, ਭਗਵੰਤ ਸਿੰਘ ਫਰਮਾਹੀ, ਰਾਜਿੰਦਰ ਕਲੇਹਰੀ, ਹਰਦੇਵ ਸਿੰਘ ਬਰਨਾਲਾ, ਸੋਹਣਾ ਸਿੰਘ ਭੁਪਾਲ, ਸੁਖਵੰਤ ਸਿੰਘ ਅਤਲਾ ਖੁਰਦ, ਕੇਵਲ ਸਿੰਘ ਅਕਲੀਆਂ ਅਤੇ ਛੱਜੂ ਰਾਮ ਰਿਸ਼ੀ ਆਦਿ ਹਾਜ਼ਰ ਸਨ।