ਮਨਿੰਦਰਜੀਤ ਸਿੱਧੂ
- ਨਿਸ਼ਾਨ ਸਿੰਘ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਯੂਨੀਅਨ ਦੇਵੇਗੀ ਧਰਨਾ- ਗੁਰਜੀਤ ਸਿੰਘ
ਜੈਤੋ, 9 ਜਨਵਰੀ, 2021 - ਪੰਜਾਬ ਵਿੱਚ ਯੂਰੀਆ ਦੀ ਚੱਲ ਰਹੀ ਕਿੱਲਤ ਦੇ ਚਲਦਿਆਂ ਮੁਨਾਫੇਖੋਰਾਂ ਵੱਲੋਂ ਵਗਦੀ ਗੰਗਾ ਵਿੱਚ ਹੱਥ ਧੋਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ। ਉਹਨਾਂ ਕਿਹਾ ਕਿ ਜੈਤੋ ਵਿੱਚ ਵੱਡੇ ਪੱਧਰ ਉੱਪਰ ਯੂਰੀਆ ਦੇ ਬਲੈਕਮੇਲ ਚੱਲ ਰਹੀ ਹੈ, ਜਿਸਦੀ ਸ਼ਿਕਾਇਤ ਕਰਨ ਲਈ ਅਸੀਂ ਐਗਰੀਕਲਚਲਰ ਡਿਵੈਲਪਮੈਂਟ ਅਫ਼ਸਰ ਨਿਸ਼ਾਨ ਸਿੰਘ ਨੂੰ ਫੋਨ ਕੀਤਾ ਤਾਂ ਉਸਨੇ ਸਾਡੀ ਸ਼ਿਕਾਇਤ ਸੁਣਨ ਦੀ ਬਜਾਏ ਦੁਕਾਨਦਾਰਾਂ ਦੀ ਬੋਲੀ ਬੋਲਦਿਆਂ ਸਾਡੇ ਨਾਲ ਫੋਨ ਤੇ ਬਦਸਲੂਕੀ ਕੀਤੀ।
ਅਸੀਂ ਉਹਨਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਨਾਲ ਵਾਰ ਵਾਰ ਬੇਨਤੀ ਕਰਦੇ ਰਹੇ ਪਰ ਉਹਨਾਂ ਸਾਨੂੰ ਭੱਦੇ ਸਬਦ ਵੀ ਬੋਲੇ ਜੋ ਕਿ ਇੱਕ ਸਰਕਾਰੀ ਅਫਸਰ ਨੂੰ ਸ਼ੋਭਾ ਨਹੀਂ ਦਿੰਦੇ। ਉਹਨਾਂ ਅੰਤ ਵਿੱਚ ਫੋਨ ਉੱਪਰ ਇਹ ਵੀ ਕਹਿ ਦਿੱਤਾ ਕਿ ਇਸ ਤੋਂ ਬਾਅਦ ਮੈਨੂੰ ਫੋਨ ਨਾ ਲਗਾਇਆ ਜਾਵੇ। ਉਹਨਾਂ ਦੁਆਰਾ ਕੀਤੇ ਮਾੜੇ ਵਤੀਰੇ ਅਤੇ ਕਾਲਬਜ਼ਾਰੀ ਕਰਨ ਵਾਲਿਆਂ ਦਾ ਪੱਖ ਪੂਰਨ ਖਿਲਾਫ ਜੇਕਰ ਉੱਚ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਜੱਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਕੋਈ ਮਾੜੀ ਸ਼ਬਦਾਵਲੀ ਨਹੀਂ ਵਰਤੀ ਗਈ- ਨਿਸ਼ਾਨ ਸਿੰਘ
ਏ.ਡੀ.ਓ. ਨਿਸ਼ਾਨ ਸਿੰਘ ਨਾਲ ਜਦ ਅਸੀਂ ਇਸ ਮਸਲੇ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਕੋਈ ਮਾੜੀ ਸ਼ਬਦਾਵਲੀ ਨਹੀਂ ਵਰਤੀ।