ਕਰਨਾਲ, 10 ਜਨਵਰੀ 2021 - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮਹਾਂ ਪੰਚਾਇਤ ਦਾ ਕਿਸਾਨਾਂ ਨੇ ਵਿਰੋਧ ਕੀਤਾ। ਜਿਸ ਨੂੰ ਰੋਕਣ ਲਈ ਪੁਲਿਸ ਨੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ, ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ, ਅੱਥਰੂ ਗੈਸ ਦੇ ਗੋਲੇ ਵੀ ਦਾਗੇ ਪਰ ਕਿਸਾਨਾਂ ਅੱਗੇ ਪੁਲਿਸ ਬੇਵਸ ਨਜ਼ਰ ਆਈ। ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨਾਂ ਨੇ ਕਰਨੈਲ ਦੇ ਪਿੰਡ ਕੈਮਲਾ 'ਚ ਬਣੇ ਹੈਲੀਪੇਡ ਤਹਿਸ ਨਹਿਸ ਕਰ ਦਿੱਤਾ ਤਾਂ ਜੋ ਪਿੰਡ 'ਚ ਮੁੱਖ ਮੰਤਰੀ ਦਾ ਹੈਲੀਕਾਪਟਰ ਨਾ ਉਤਰ ਸਕੇ ਕਿਉਂਕਿ ਕਰਨਾਲ ਦੇ ਪਿੰਡ ਕੈਮਲਾ 'ਚ ਭਾਜਪਾ ਵਲੋਂ ਕਿਸਾਨ ਮਹਾਂ ਪੰਚਾਇਤ ਰੈਲੀ ਬੁਲਾਈ ਗਈ ਸੀ। ਇਸ ਤੋਂ ਬਿਨਾਂ ਕਿਸਾਨਾਂ ਵੱਲੋਂ ਜਿਥੇ ਮਹਾਂ ਪੰਚਾਇਤ ਹੋਣੀ ਸੀ ਉਸ ਟੈਂਟ ਨੂੰ ਵੀ ਤੋੜ ਦਿੱਤਾ ਆਏ ਕੁਰਸੀਆਂ ਵੀ ਭੰਨ ਦਿਤੀਆਂ।
ਵੀਡੀਉ ਦੇਖੋ :
https://youtu.be/s2JO1M2EXX8
ਮਨੋਹਰ ਲਾਲ ਖੱਟਰ ਦੀ ਪ੍ਰੈਸ ਕਾਨਫਰੰਸ ਦੇਖੋ :
https://fb.watch/2WSDaU-86e/
ਇਸ ਰੈਲੀ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨੂੰ ਸੰਬੋਧਨ ਕਰਨਾ ਸੀ। ਪਰੰਤੂ ਉਨ੍ਹਾਂ ਦਾ ਵਿਰੋਧ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਗਏ ਅਤੇ ਕਿਸਾਨਾਂ ਨੇ ਜੰਮ ਕੇ ਹੰਗਾਮਾ ਕੀਤਾ ਅਤੇ ਸਰਕਾਰ ਨੂੰ ਕੜੀ ਚਿਤਾਵਨੀ ਦਿੰਦੇ ਹੋਏ ਆਰ ਪਾਰ ਦੀ ਲੜਾਈ ਕਰਨ ਦੀ ਧਮਕੀ ਦਿੱਤੀ ਹੈ। ਕਰਨਾਲ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿੱਚ ਟਕਰਾਅ ਦੀ ਵਜ੍ਹਾ ਨਾਲ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਪਿੰਡ ਕੈਮਲਾ ਵਿਚ ਸੀਐਮ ਮਨੋਹਰ ਲਾਲ ਦੀ ਕਿਸਾਨ ਦੀ ਕਿਸਾਨ ਮਹਾਪੰਚਾਇਤ ਦੇ ਲਈ ਪ੍ਰਸ਼ਾਸਨ ਨੇ ਪੂਰੇ ਪਿੰਡ ਨੂੰ ਛਾਵਨੀ ਦੇ ਵਿਚ ਤਬਦੀਲ ਕਰ ਦਿੱਤਾ ਹੈ।