ਭੁਪਿੰਦਰ ਮਾਨ ਨੇ ਕਿਸਾਨ ਮਸਲੇ ਤੇ ਬਣਾਈ ਸੁਪਰੀਮ ਕੋਰਟ ਦੀ ਕਮੇਟੀ ਛੱਡੀ- ਆਪਣੇ ਆਪ ਨੂ ਵੱਖ ਕੀਤਾ -
ਚੰਡੀਗੜ੍ਹ,14 ਜਨਵਰੀ, 2021:ਬੀ ਕੇ ਯੂ ( ਮਾਨ) ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੇ ਮਸਲੇ ਬਾਰੇ ਬਣਾਈ ਗਈ ਚਾਰ ਮੈਂਬਰੀ ਕਮੇਟੀ ਤੋਂ ਕਿਨਾਰਾ ਕਰ ਲਿਆ ਹੈ ਅਤੇ ਇਸ ਵਿੱਚ ਸ਼ਾਮਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਹੈ । ਉਨ੍ਹਾਂ ਇਕ ਬਿਆਨ 'ਚ ਇਹ ਕਿਹਾ ਕਿ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਨਿਰਨਾ ਲਿਆ ਹੈ . ਮਾਨ ਵੱਲੋਂ ਜਾਰੀ ਕੀਤੇ ਬਿਆਨ ਦੀ ਕਾਪੀ ਇਹ ਹੈ ।