ਜੀ ਐਸ ਪੰਨੂ
ਪਟਿਆਲਾ 18 ਫਰਵਰੀ 2021 - ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਦੇਸ਼ ਭਰ ਵਿੱਚ ਰੇਲਵੇ ਦਾ ਚੱਕਾ ਜਾਮ ਕਰਨ ਲਈ ਦਿੱਲੀ ਤੋਂ ਦਿੱਤੇ ਪ੍ਰੋਗਰਾਮ ਅਨੁਸਾਰ ਜਿਲ੍ਹਾ ਪਟਿਆਲਾ ਵਿਖੇ ਰੇਲਵੇ ਸਟੇਸ਼ਨ ਤੇ 12:00 ਵਜੇ ਤੋਂ 4:00 ਵਜੇ ਤੱਕ ਮੁਕੰਮਲ ਤੌਰ ਤੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਵੱਖ—ਵੱਖ ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਪਾਸ ਕੀਤੇ ਤਿੰਨ ਕਾਲੇ ਕਾਨੂੰਨ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ 26 ਜਨਵਰੀ ਨੂੰ ਗ੍ਰਿਫਤਾਰ ਕੀਤੇ ਗਏ ਕਿਸਾਨ ਤੁਰੰਤ ਰਿਹਾ ਕਰਨ ਅਤੇ ਉਨ੍ਹਾਂ ਤੇ ਪਾਏ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ ਅਤੇ ਅੱਗੋ ਕੀਤੀਆਂ ਜਾ ਰਹੀਆਂ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਰੋਕੀਆਂ ਜਾਣ ਨਹੀਂ ਤਾਂ ਦੇਸ਼ ਦੇ ਅੰਦਰ ਲੋਕ ਰੋਹ ਹੋਰ ਪ੍ਰਚੰਡ ਹੁੰਦਾ ਹੋਇਆ ਸਰਕਾਰ ਦੇ ਪਤਨ ਲਈ ਸਿੱਧ ਹੋਵੇਗਾ। ਜਿਲ੍ਹਾ ਪਟਿਆਲਾ ਦੇ ਪਿੰਡਾਂ ਵਿੱਚੋਂ ਕਿਸਾਨਾਂ ਦੇ ਨਾਲ ਆਮ ਲੋਕ ਅਤੇ ਪਟਿਆਲੇ ਸ਼ਹਿਰ ਦੇ ਆਮ ਲੋਕਾਂ, ਇਸਤਰੀਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਜੋ ਕਿ ਸੰਯੁਕਤ ਕਿਸਾਨ ਮੋਰਚੇ ਲਈ ਚੜਦੀ ਕਲਾ ਦਾ ਪ੍ਰਤੀਕ ਹੈ।
ਇਸ ਚੱਕਾ ਜਾਮ ਦੌਰਾਨ ਇਕੱਤਰ ਹੋਏ ਕਿਸਾਨ ਵੀਰਾਂ ਲਈ ਸ਼ਹਿਰ ਦੇ ਵਾਸੀਆਂ ਵੱਲੋਂ ਲੰਗਰ ਅਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਅੱਗੋਂ ਵੀ ਕਿਸਾਨਾਂ ਦੀ ਹਰ ਮਦਦ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਦੇ ਮੈਂਬਰਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਮੀਤ ਸਿੰਘ ਦਿੱਤੂਪੁਰ, ਹਰਭਜਨ ਧੂਹੜ, ਨਿਰਮਲ ਲਚਕਾਣੀ, ਜਗਮੇਲ ਸਿੰਘ ਸੁੱਧੇਵਾਲ, ਗੁਰਬਚਨ ਸਿੰਘ ਕਨਸੂਹਾ, ਪੂਰਨ ਚੰਦ ਨਨਹੇੜਾ, ਬਲਵਿੰਦਰ ਸਮਾਣਾ, ਦਰਸ਼ਨ ਬੇਲੂਮਾਜਰਾ, ਦਵਿੰਦਰ ਸਿੰਘ ਪੂਨੀਆ, ਸ਼ੇਰ ਸਿੰਘ ਕਾਕੜਾ, ਦਲਜਿੰਦਰ ਹਰਿਆਓ, ਜਸਬੀਰ ਫਤਿਹਪੁਰ, ਕਮਲਜੀਤ ਘੱਗਾ, ਜਗਤਾਰ ਫਤਿਹਮਾਜਰੀ, ਕੁਲਵੰਤ ਮੋਲਵੀਵਾਲਾ, ਕਰਤਾਰ ਸਿੰਘ, ਦਲਜੀਤ ਸਿੰਘ ਚੱਖ, ਸੁਰਿੰਦਰ ਸ਼ਾਹਪੁਰ, ਜਗਜੀਤ ਸਿੰਘ ਮੋਹਲਗੁਵਾਰਾ, ਭਿੰਦਰ ਸਿੰਘ ਦੁੱਧਨ, ਮਨਿੰਦਰ ਸਿੰਘ ਤਰਖਾਣਮਾਜਰਾ, ਰਣਜੀਤ ਸਿੰਘ ਸਵਾਜਪੁਰ, ਰਮੇਸ਼ ਆਜ਼ਾਦ, ਜੈ ਰਾਮ ਭਾਨਰਾ, ਬੁੱਟਾ ਸਿੰਘ ਸ਼ਾਦੀਪੁਰ, ਰਾਮ ਸਿੰਘ, ਕਮਲਜੀਤ ਕੌਰ ਰੰਧਾਵਾ, ਗੁਰਮੀਤ ਕੌਰ, ਜਸਵਿੰਦਰ ਕੌਰ ਦੌਣ, ਅਮਨ ਦਿਓਲ, ਤਰਸੇਮ ਲਾਲ, ਕਰਮਚੰਦ ਭਾਰਦਵਾਜ, ਪ੍ਰਭਜੀਤ ਪਾਲ ਸਿੰਘ, ਅਮਰਜੀਤ ਸਿੰਘ ਨੋਗਾਵਾ, ਮੋਤੀ ਲਾਲ ਸ਼ਰਮਾ, ਕਮਲਜੀਤ ਘੱਗਾ, ਭਗਵੰਤ ਸਿੰਘ ਸੁੱਧੇਵਾਲ, ਨਰਿੰਦਰ ਸਿੰਘ ਜੱਸੋਵਾਲ, ਬੱਬੂ ਸਿੱਧੂ ਆਦਿ ਨੇ ਸੰਬੋਧਨ ਕੀਤਾ।