← ਪਿਛੇ ਪਰਤੋ
ਸਰਬਜੀਤ ਸੁਖੀਜਾ
- ਇਹ ਤਾਂ ਟ੍ਰੇਲਰ ਆ ਲੋੜ ਪਈ ਤਾਂ ਫਿਲਮ ਵਿਖਾਂਵਾਂਗੇ - ਪੱਕੀ ਟਿੱਬੀ ਦੇ ਕਿਸਾਨ ਨੇ ਵਾਹੀ ਤਿੰਨ ਏਕੜ ਕਣਕ
ਸ੍ਰੀ ਮੁਕਤਸਰ ਸਾਹਿਬ, 23 ਫਰਵਰੀ 2021 - ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਦੇ ਵਿਰੋਧ ਵਿਚ ਹੀ ਜ਼ਿਲੇ ਦੇ ਪਿੰਡ ਪੱਕੀ ਟਿੱਬੀ ਦੇ ਕਿਸਾਨ ਮਹਿਮਾ ਸਿੰਘ ਨੇ ਆਪਣੀ ਤਿੰਨ ਏਕੜ ਕਣਕ ਦੀ ਫਸਲ ਵਾਹ ਕੇ ਸੰਕੇਤਕ ਸੰਘਰਸ਼ ਦਾ ਐਲਾਨ ਕੀਤਾ ਹੈ। ਮਹਿਮਾ ਸਿੰਘ ਨੇ ਕਿਹਾ ਕਿ ਇਹ ਤਾਂ ਸਿਰਫ਼ ਮੋਦੀ ਨੂੰ ਟ੍ਰੇਲਰ ਹੀ ਦਿਖਾਇਆ। ਜੇਕਰ ਲੋੜ ਪਈ ਤਾਂ ਪੂਰੀ ਫਿਲਮ ਦਿਖਾਵਾਂਗੇ। ਸਾਡਾ ਜੀ ਨਹੀਂ ਕਰਦਾ ਸੀ ਇਸ ਤਰਾਂ ਕਰਨ ਨੂੰ ਕਿਉਂਕਿ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਵਾਹੁਣਾ ਬਹੁਤ ਔਖਾ ਹੈ। ਸੰਘਰਸ਼ ਲਈ ਇਹ ਸੰਦੇਸ਼ ਦੇਣਾ ਜ਼ਰੂਰੀ ਸੀ। ਮਹਿਮਾ ਸਿੰਘ ਨੇ ਦੱਸਿਆ ਕਿ ਉਸਦੇ ਕੋਲ 6 ਏਕੜ ਕਣਕ ਹੈ। ਜਿਸ ਵਿਚੋਂ ਉਸਨੇ 3 ਏਕੜ ਵਾਹ ਦਿੱਤੀ ਹੈ। ਦੂਜੇ ਪਾਸੇ ਮਹਿਗਾਈ ਵਧੀ ਹੋਈ ਪਰ ਸਰਕਾਰ ਕਿਸੇ ਪਾਸੇ ਵੀ ਧਿਆਨ ਨਹੀਂ ਦੇ ਰਹੀ ਹੈ। ਜਿਸ ਕਾਰਨ ਹਰ ਵਰਗ ਦੇ ਲੋਕ ਪ੍ਰੇਸ਼ਾਨ ਹਨ। ਇਸ ਦੌਰਾਨ ਇਕੱਠੇ ਹੋਏ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਇਹ ਕਾਨੂੰਨ ਜਲਦ ਤੋਂ ਜਲਦ ਵਾਪਸ ਲੈਣੇ ਚਾਹੀਦੇ ਹਨ ਅਤੇ ਜੇਕਰ ਅਜਿਹਾ ਨਾ ਕੀਤਾ ਤਾਂ ਉਹ ਸੰਘਰਸ਼ ਨੂੰ ਕਿਸੇ ਵੀ ਪੱਧਰ ਤੱਕ ਲੈ ਕੇ ਜਾ ਸਕਦੇ ਹਨ। ਜਿਸ ਲਈ ਇਹ ਇੱਕ ਸੰਕੇਤ ਹੀ ਦਿੱਤਾ ਹੈ। ਇਸ ਮੌਕੇ ਪਿੰਡ ਦੇ ਹੋਰ ਵੀ ਕਿਸਾਨ ਮੌਜੂਦ ਸਨ।
Total Responses : 265