ਅਸ਼ੋਕ ਵਰਮਾ
ਬਠਿੰਡਾ ,18 ਫਰਵਰੀ 2021 - ਪੰਜਾਬੀ ਸਾਹਿਤ ਸਭਾ (ਰਜਿ,) ਬਠਿੰਡਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੌਰਾਨ ਮਜਦੂਰ ਕਾਰਕੁੰਨ ਨੌਦੀਪ ਕੌਰ ਅਤੇ ਗਿ੍ਰਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ। ਸਭਾ ਵੱਲੋਂ ਸ਼ਾਇਰ ਅਤੇ ਫਿਲਮ ਨਿਰਦੇਸ਼ਕ ਦਰਸ਼ਨ ਦਰਵੇਸ਼, ਰੰਗ ਕਰਮੀ ਦਰਸ਼ਨ ਬੜੀ, ਟੀਚਰਜ ਹੋਮ ਟਰੱਸਟ ਦੇ ਚੇਅਰਮੈਨ ਰੂਪ ਸਿੰਘ ਮਹਿਰਾਜ, ਸ਼ਾਇਰ ਬਾਬੂ ਸਿੰਘ ਚੌਹਾਨ, ਗੁਰਮੇਜ ਸਿੰਘ ਗੇਜਾ, ਗਿਆਨ ਭੂਸ਼ਨ,ਪਵਨ ਕੁਮਾਰ, ਪਿ੍ਰੰ. ਜਗਦੀਸ਼ ਘਈ ਦੀ ਭੈਣ ਬਲਵਿੰਦਰ ਕੌਰ ਅਤੇ ਉੱਤਰਾਖੰਡ ਤਰਾਸਦੀ ’ਚ ਅਕਾਲ ਚਲਾਣਾ ਕਰ ਗਏ ਵਿਅਕਤੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇੱਕ ਮਤੇ ਰਾਹੀਂ ਡਾ ਜਗਵੀਰ ਸਿੰਘ ਨੂੰ ਕੇਂਦਰੀ ਯੂਨੀਵਰਸਿਟੀ ਬਠਿੰਡਾ ਦਾ ਚਾਂਸਲਰ ਨਿਯੁਕਤ ਕਰਨ ਤੇ ਖੁਸ਼ੀ ਦਾ ਇਜਹਾਰ ਕੀਤਾ ਗਿਆ ।
ਇਸ ਮੌਕੇ ਬੀਤੇ ਸਮੇਂ ਦੌਰਾਨ ਸਭਾ ਵੱਲੋਂ ਕਰਵਾਏ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ਦੀ ਕੀਤੀ ਸਮੀਖਿਆ ਵਿੱਚ ਹਾਜ਼ਰ ਮੈਂਬਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕਰਦਿਆਂ ਇੱਕਾ ਦੁੱਕਾ ਕਮੀਆਂ ਦੇ ਬਾਵਜੂਦ ਇਸ ਨੂੰ ਮਿਆਰੀ ਤੇ ਸਫਲ ਪ੍ਰੋਗਰਾਮ ਕਿਹਾ। ਰਚਨਾਵਾਂ ਦੇ ਦੌਰ ’ਚ ਦਵੀ ਸਿੱਧੂ, ਅਮਰਜੀਤ ਕੌਰ ਹਰੜ, ਰਾਜਦੇਵ ਕੌਰ ਸਿੱਧੂ, ਮਾਸਟਰ ਜਗਨ ਨਾਥ, ਲੀਲਾ ਸਿੰਘ ਰਾਏ,ਸੁਰਿੰਦਰਪ੍ਰੀਤ ਘਣੀਆ, ਸੁਖਦਰਸ਼ਨ ਗਰਗ ,ਅਮਰ ਸਿੰਘ ਸਿੱਧੂ, ਜਸਪਾਲਜੀਤ ਅਤੇ ਭੁਪਿੰਦਰ ਸੰਧੂ ਨੇ ਕਿਸਾਨੀ ਸੰਘਰਸ਼ ਨਾਲ ਸਬੰਧਿਤ ਰਚਨਾਵਾਂ ਪੇਸ਼ ਕੀਤੀਆਂ। ਅੰਤ ’ਚ ਸੁਖਦਰਸ਼ਨ ਗਰਗ ਨੇ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਸਮੇਂ ਡਾ, ਅਜੀਤਪਾਲ ਸਿੰਘ, ਅਮਰਜੀਤ ਪੇਂਟਰ ,ਜਗਮੇਲ ਸਿੰਘ ਜਠੌਲ ਵੀ ਹਾਜਰ ਸਨ। ਮੀਟਿੰਗ ਦੀ ਕਾਰਵਾਈ ਸਭਾ ਦੇ ਸਕੱਤਰ ਡਾ:ਜਸਪਾਲ ਜੀਤ ਨੇ ਚਲਾਈ।