ਹਰਦਮ ਮਾਨ
- ਜਸਵੰਤ ਸਿੰਘ ਕੰਵਲ ਅਤੇ ਦਲੀਪ ਕੌਰ ਟਿਵਾਣਾ ਨੂੰ ਸ਼ਰਧਾਂਜਲੀ
ਸਰੀ, 17 ਫਰਵਰੀ 2021 - ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮੀਟਿੰਗ ਕਿਸਾਨ ਅੰਦੋਲਨ ਨੂੰ ਸਮਰਪਿਤ ਰਹੀ। ਮੀਟਿੰਗ ਦੇ ਸ਼ੁਰੂਆਤ ਵਿਚ ਪੇਸ਼ ਕੀਤੇ ਸ਼ੋਕ ਮਤਿਆਂ ਰਾਹੀਂ ਸਭਾ ਦੇ ਸਕਤੱਰ ਪਲਵਿੰਦਰ ਸਿੰਘ ਰੰਧਾਵਾ ਦੀ ਛੋਟੀ ਭੈਣ ਬਲਜਿੰਦਰ ਕੌਰ ਅਤੇ ਪਿਕਸ ਸੰਸਥਾ ਦੇ ਬਾਨੀ ਚਰਨਪਾਲ ਗਿੱਲ ਦੀ ਮੌਤ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਨਾਮਵਰ ਨਾਵਲਕਾਰ ਜਸਵੰਤ ਸਿੰਘ ਕੰਵਲ ਅਤੇ ਨਾਵਲਕਾਰ ਡਾ: ਦਲੀਪ ਕੌਰ ਟਿਵਾਣਾ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੀਟਿੰਗ ਦੇ ਮੁੱਖ ਬੁਲਾਰੇ ਸੁਰਿੰਦਰ ਧੰਜਲ ਨੇ ਭਾਰਤੀ ਕਿਸਾਨਾਂ ਦੇ ਅੰਦੋਲਨ ਬਾਰੇ ਗੱਲਬਾਤ ਕਰਦਿਆਂ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਬਾਰੇ, ਇਹਨਾਂ ਕਾਰਨ ਕਿਸਾਨਾਂ ਤੇ ਪੈਣ ਵਾਲੇ ਅਸਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹੁਣ ਤੱਕ ਦੇ ਅੰਦੋਲਨ ਬਾਰੇ, ਇਸ ਦੀ ਦਿਸ਼ਾ ਅਤੇ ਸੰਭਾਵਨਾ ਬਾਰੇ ਵੀ ਵਿਸਥਾਰ ਸਹਿਤ ਚਰਚਾ ਕੀਤੀ ਅਤੇ ਲੇਖਕਾਂ ਨੂੰ ਇਸ ਅੰਦੋਲਨ ਦਾ ਸਮਰਥਨ ਕਰਨ ਲਈ ਕਿਹਾ।
ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਬਰਾੜ ਨੇ ਨਾਵਲਕਾਰ ਜਸਵੰਤ ਸਿੰਘ ਕਵੰਲ ਅਤੇ ਨਾਵਲਕਾਰ ਦਲੀਪ ਕੌਰ ਟਿਵਾਣਾ ਦੀ ਜੀਵਨੀ ਅਤੇ ਸਾਹਿਤਕ ਯੋਗਦਾਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਦਰਸ਼ਨ ਸੰਘਾ ਨੇ ਪਿਕਸ ਦੇ ਬਾਨੀ ਚਰਨ ਪਾਲ ਗਿੱਲ ਦੀ ਸਮਾਜ ਨੂੰ ਦੇਣ, ਪ੍ਰਾਪਤੀਆਂ ਅਤੇ ਜੀਵਨੀ ਬਾਰੇ ਸੰਖੇਪ ਵਿਚ ਵਿਚਾਰ ਪੇਸ਼ ਕੀਤੇ। ਮਹਿਮਾਨ ਸਤਵੰਤ ਦੀਪਕ, ਲਾਟ ਭਿੰਡਰ, ਕੁਲਦੀਪ ਗਿੱਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਕਾਵਿਕ ਦੌਰ ਵਿਚ ਹਰਰਸ਼ਰਨ ਕੌਰ, ਕਰਨਲ ਹਰਜੀਤ ਬੱਸੀ, ਪਰਮਿੰਦਰ ਸਵੈਚ, ਰੂਪਿੰਦਰ ਰੂਪੀ, ਸਾਹਿਤ ਸਭਾ ਸਿਆਟਲ ਦੀ ਸਤਵੀਰ ਕੌਰ, ਇੰਦਰਜੀਤ ਸਿੰਘ ਧਾਮੀ, ਪ੍ਰਿਤਪਾਲ ਗਿੱਲ, ਸੁੱਖੀ ਸਿੱਧੂ, ਹਰਚੰਦ ਬਾਗੜੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸੁਰਜੀਤ ਸਿੰਘ ਮਾਧੋਪੁਰੀ ਨੇ ਸੁਰਜੀਤ ਪਾਤਰ ਦੀ ਕਵਿਤਾ ਤਰਨੰਮ ਵਿਚ ਪੇਸ਼ ਕੀਤੀ। ਹਾਜ਼ਰ ਸਰੋਤਿਆਂ ਵਿਚ ਸੰਤੋਖ ਸਿੰਘ ਮੰਧੇਰ (ਖੇਡ ਸੰਸਾਰ), ਗ਼ਜ਼ਲਗੋ ਕ੍ਰਿਸ਼ਨ ਭਨੋਟ, ਹਰਜਿੰਦਰ ਚੀਮਾ, ਗੁਰਚਰਨ ਟੱਲੇਵਾਲੀਆ, ਕ੍ਰਿਸ਼ਨ ਬੈਕਟਰ ਸ਼ਾਮਿਲ ਸਨ। ਅੰਤ ਵਿਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ। ਮੀਟਿੰਗ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਕੀਤਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com