ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 18 ਫਰਵਰੀ 2021 - ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੇਲ ਰੋਕੋ ਦੇ ਦਿੱਤੇ ਸੱਦੇ ਤਹਿਤ ਪਿੰਡ ਚੱਕ ਕੋਟਲਾ ਦੇ ਨੇੜੇ ਡਡਵਿੰਡੀ ਫ਼ਾਟਕ ਤੇ ਹਲਕਾ ਸੁਲਤਾਨਪੁਰ ਲੋਧੀ ਦੀਆਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਪਿੰਡਾਂ ਚੱਕ ਕੋਟਲਾ, ਭੌਰ, ਹੈਬਤਪੁਰ, ਡਡਵਿੰਡੀ, ਮੁਹੱਬਲੀਪੁਰ ਆਦਿ ਪਿੰਡਾਂ ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ,ਮਜ਼ਦੂਰਾਂ, ਬੀਬੀਆਂ ਵੱਲੋਂ ਰੇਲਵੇ ਫਾਟਕ ਡਡਵਿੰਡੀ ਉੱਤੇ ਦੁਪਹਿਰ 12 ਵਜੇ ਤੋਂ ਲੈਕੇ ਸਾ਼ਮ 4 ਵਜੇ ਤੱਕ ਧਰਨਾ ਲਗਾਇਆ ਗਿਆ।
ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਬੁਲਾਰੇ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਬੋਲਦਿਆਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸ਼ੁਰੂ ਕੀਤਾਂ ਸੰਘਰਸ਼ ਲੋਕ ਲਹਿਰ ਬਣ ਚੁੱਕਾ ਹੈ ਜਿਸ ਵਿਚ ਲੋਕ ਆਪ ਮੁਹਾਰੇ ਹਿੱਸਾ ਲੈ ਰਹੇ ਹਨ।
ਇਸ ਮੌਕੇ ਕੁਲਵਿੰਦਰ ਕੌਰ ਸਰਪੰਚ ਚੱਕ ਕੋਟਲਾ, ਗੁਰਮੇਜ਼ ਸਿੰਘ, ਮਾਸਟਰ ਚਰਨ ਸਿੰਘ ਹੈਬਤਪੁਰ ਸੱਕਤਰ ਕੁੱਲ ਹਿੰਦ ਕਿਸਾਨ ਸਭਾ, ਕੇ ਐਲ ਕੋਸਲ ਟ੍ਰੇਡ ਯੂਨੀਅਨ, ਕਾਮਰੇਡ ਸੁਰਿੰਦਰ ਜੀਤ ਸਿੰਘ ਪੁਰਾਣਾਂ ਠੱਟਾ, ਕਾਮਰੇਡ ਬਲਦੇਵ ਸਿੰਘ ਭਾਰਤੀ ਨਿਰਮਾਣ ਯੂਨੀਅਨ, ਰਘਬੀਰ ਸਿੰਘ ਮੈਂਬਰ ਸਟੇਟ ਦਿਹਾਤੀ ਕਿਸਾਨ ਯੂਨੀਅਨ ਪੰਜਾਬ, ਗੁਰਦੀਪ ਸਿੰਘ ਫੱਤੂਢੀਗਾ, ਕਿਰਤੀ ਕਿਸਾਨ ਯੂਨੀਅਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਜਾਗਰ ਸਿੰਘ ਸਰਪੰਚ ਪਿੰਡ ਭੌਰ, ਹਰਬੰਸ ਮੱਟੂ ਦਿਹਾਤੀ ਮਜ਼ਦੂਰ ਸਭਾ ਨੇ ਬੋਲਦਿਆਂ ਕਿਹਾ ਕਿ ਹੁਣ ਇਹ ਅੰਦੋਲਨ ਬਿੱਲ ਵਾਪਸੀ ਤੋਂ ਬਿਨਾਂ ਖ਼ਤਮ ਨਹੀਂ ਹੋਣਾ, ਉਹਨਾਂ ਕਿਹਾ ਕਿ ਇਹ ਅੰਦੋਲਨ ਹੁਣ ਸਿਰਫ ਕਿਸਾਨਾਂ ਦਾ ਨਹੀਂ ਬਲਕਿ ਸਾਰੇ ਵਰਗਾਂ ਦਾ ਬਣ ਗਿਆ ਹੈ ਕਿਉਂਕਿ ਖੇਤੀ ਕਾਨੂੰਨਾਂ ਦੇ ਬਣ ਨਾਲ ਬੇਰੁਜ਼ਗਾਰ ਵੱਧ ਜਾਵੇਗੀ ਅਤੇ ਹਰ ਵਰਗ ਦੁਖੀ ਹੋ ਜਾਵੇਗਾ।
ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡਾਂ ਤੋਂ ਆਏ ਲੋਕਾਂ ਨੇ ਧਰਨੇ ਵਿੱਚ ਹਾਜ਼ਰੀ ਭਰੀ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਲੋਕ ਕਲ੍ਹਾ ਮੰਚ ਇਪਤਾ ਕਪੂਰਥਲਾ ਦੇ ਕਲਾਕਾਰਾਂ ਵੱਲੋਂ ਨਾਟਕ ਪੇਸ਼ ਕੀਤਾ ਗਿਆ।