ਨਵਾਂਸ਼ਹਿਰ 14 ਫਰਵਰੀ 2021 - ਅੱਜ ਪਿੰਡ ਅਲਾਚੌਰ ਦੇ ਕਿਸਾਨਾਂ ਦੀਆਂ ਚਾਰ ਟਰੈਕਟਰ ਟਰਾਲੀਆਂ ਦਿੱਲੀ ਦੇ ਸਿੰਘੂ ਬਾਰਡਰ ਤੇ ਚੱਲ ਰਹੇ ਕਿਸਾਨੀ ਮੋਰਚੇ ਵਿਚ ਸ਼ਾਮਲ ਹੋਣ ਲਈ ਨਵਾਂਸ਼ਹਿਰ ਦੇ ਰਿਲਾਇੰਸ ਕੰਪਨੀ ਦੇ ਸਟੋਰ ਅੱਗੇ ਚੱਲਦੇ ਕਿਰਤੀ ਕਿਸਾਨ ਯੂਨੀਅਨ ਦੇ ਧਰਨੇ ਤੋਂ ਰਵਾਨਾ ਹੋਈਆਂ।ਬਲਵਿੰਦਰ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਇਸਤੋਂ ਪਹਿਲਾਂ ਅਲਾਚੌਰ ਤੋਂ 12 ਜੱਥੇ ਪਹਿਲਾਂ ਵੀ ਦਿੱਲੀ ਜਾ ਚੁੱਕੇ ਹਨ।ਪਿੰਡ ਵਾਸੀਆਂ ਵਲੋਂ ਰਸਦ ਅਤੇ ਪਾਣੀ ਦੀਆਂ ਗੱਡੀਆਂ ਵੀ ਭੇਜੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਦਿੱਲੀ ਦੇ ਮੋਰਚੇ ਵਿਚ ਸ਼ਾਮਲ ਹੋਣ ਲਈ ਕਿਸਾਨਾਂ ਵਿਚ ਭਾਰੀ ਉਤਸ਼ਾਹ ਅਤੇ ਗੁੱਸਾ ਹੈ।ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਕਿਸਾਨੀ ਘੋਲ ਹਰ ਰੋਜ਼ ਹੋਰ ਵੀ ਤਿੱਖਾ ਹੁੰਦਾ ਜਾ ਰਿਹਾ ਹੈ।ਮੋਦੀ ਸਰਕਾਰ ਨੂੰ ਹਾਰ ਮੰਨਕੇ ਇਹ ਕਾਨੂੰਨ ਰੱਦ ਕਰਨੇ ਹੀ ਪੈਣਗੇ।ਇਸ ਜੱਥੇ ਵਿਚ ਅਮ੍ਰਿਤਪਾਲ ਸਿੰਘ, ਕੁਲਵਿੰਦਰ ਸਿੰਘ, ਬਚਿੱਤਰ ਸਿੰਘ, ਸੀਰਤ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ, ਪਰਮਦੀਪ ਸਿੰਘ, ਜੁਗਿੰਦਰ ਸਿੰਘ ਅਤੇ ਰਛਪਾਲ ਸਿੰਘ ਆਦਿ ਕਿਸਾਨ ਵੀ ਸ਼ਾਮਲ ਸਨ