ਨਵੀਂ ਦਿੱਲੀ, 8 ਫਰਵਰੀ 2021 - ਪੀ.ਐੱਮ ਮੋਦੀ ਨੇ ਰਾਜ ਸਭਾ ਚ ਭਾਸ਼ਣ ਦੌਰਾਨ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਬਾਰੇ ਬੋਲਦਿਆਂ ਕਿਹਾ ਕਿ ਕੁਝ ਲੋਕ ਉਨ੍ਹਾਂ ਬਾਰੇ ਕੂਦਪ੍ਰਚਾਰ ਕਰ ਰਹੇ ਨੇ ਜੋ ਕਿ ਨਿੰਦਣਯੋਗ ਹੈ|
ਉਨ੍ਹਾਂ ਕਿਹਾ ਕਿ, " ਅਸੀਂ ਇਹ ਨਾ ਭੁੱਲੀਏ ਕਿ ਕੁਝ ਲੋਕ ਖਾਸ ਕਰਕੇ ਪੰਜਾਬ ਖਾਸ ਕਰਕੇ ਸਿੱਖ ਭਾਈਚਾਰੇ ਦੇ ਦਿਮਾਗ ਅੰਦਰ ਗ਼ਲਤ ਚੀਜ਼ਾਂ ਭਰਨ ਲੱਗੇ ਹੋਏ ਨੇ | ਇਹ ਦੇਸ਼ ਹਰ ਸਿੱਖ 'ਤੇ ਮਾਣ ਕਰਦਾ ਹੈ| ਸਿੱਖਾਂ ਤੇ ਪੰਜਾਬੀਆਂ ਨੇ ਦੇਸ਼ ਲਈ ਕੀ ਨਹੀਂ ਕੀਤਾ| ਜਿੰਨਾ ਅਸੀਂ ਉਨ੍ਹਾਂ ਦਾ ਆਦਰ ਕਰੀਏ ਉੱਨਾ ਘੱਟ ਹੈ| ਗੁਰੂਆਂ ਦੀ ਮਹਾਨ ਪ੍ਰੰਪਰਾ ਓਥੇ ਹੈ| ਮੈਂ ਪੰਜਾਬ ਵਿਚ ਰਿਹਾ ਹਾਂ ਤੇ ਮੈਂ ਪੰਜਾਬ ਦੀ ਰੋਟੀ ਖਾਧੀ ਹੈ, ਇਸ ਲਈ ਮੈਨੂੰ ਪਤਾ ਹੈ| ਜੋ ਭਾਸ਼ਾ ਉਨ੍ਹਾਂ ਲਈ ਕੁਝ ਲੋਕ ਵਰਤ ਰਹੇ ਨੇ ਤੇ ਉਨ੍ਹਾਂ ਨੂੰ ਕੁਝ ਲੋਕ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ ਉਸ ਨਾਲ ਕਦੀ ਵੀ ਦੇਸ਼ ਦਾ ਭਲਾ ਨਹੀਂ ਹੋ ਸਕਦਾ ਅਤੇ ਇਹ ਬੜਾ ਹੀ ਚਿੰਤਾ ਦਾ ਵਿਸ਼ਾ ਹੈ|"