26 ਜਨਵਰੀ ਹਿੰਸਾ : ਦੋ ਸਾਬਕਾ ਫੌਜੀ ਤਿਹਾੜ ਜੇਲ੍ਹ ਵਿਚੋਂ ਹੋਇਆ ਰਿਹਾਅ
ਨਵੀਂ ਦਿੱਲੀ, 13 ਫਰਵਰੀ, 2021 : 26 ਜਨਵਰੀ ਦੀ ਦਿੱਲੀ ਹਿੰਸਾ ਦੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਦੋ ਸਾਬਕਾ ਫੌਜੀ ਅੱਜ ਸ਼ਾਮ ਤਿਹਾੜ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ।
ਰਿਹਾਈ ਮੌਕੇ ਹਾਜ਼ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਗੁਰਮੁੱਖ ਸਿੰਘ ਤੇ ਜੀਤ ਸਿੰਘ ਸਾਬਕਾ ਫੌਜੀ ਹਨ ਜਿਹਨਾਂ ਨੇ ਪਾਕਿਸਤਾਨ ਦੇ ਖਿਲਾਫ ਲੜਾਈ ਲੜੀਸੀ।
ਇਸ ਮੌਕੇ ਰਿਹਾਅ ਕੀਤੇ ਗਏ ਸਾਬਕਾ ਫੌਜੀਆਂ ਨੇ ਦੱਸਿਆ ਕਿ ਸਾਨੂੰ 26 ਜਨਵਰੀ ਨੂੰਰੋਟੀ ਖਾਂਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੇ ਤਿਹਾੜ ਜੇਲ੍ਹ ਵਿਚ ਬਿਤਾਏ ਸਮੇਂ ਦੀ ਹੱਡ ਬੀਤੀ ਵੀ ਸੁਣਾਈ।
ਇਸ ਮੌਕੇ ਸਿਰਸਾ ਨੇ ਕਿਹਾ ਕਿ ਦੇਸ਼ ਵਿਚ ਫੌਜੀ ਜਵਾਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜੇ ਫੌਜੀਆਂ ਨੇ ਪਾਕਿਸਤਾਨ ਦੀਆਂ ਚੀਕਾਂ ਕੱਢਾਈਆਂ ਸਨ ਉਹਨਾਂ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਜਿਨ੍ਹਾਂ ਨੂੰ ਦੋ ਦੋ ਲੰਗਰ ਖਵਾਉਂਦੇ ਰਹੇ ,ਉਨ੍ਹਾਂ ਨੇ ਹੀ ਕੀਤੀ -ਮਾਰ -ਕੁੱਟ -ਤਿਹਾੜ ਜੇਲ੍ਹ ਤੋਂ ਰਿਹਾ ਹੋਏ ਬਜ਼ੁਰਗਾਂ ਨੇ ਸੁਣਾਈ ਦਾਸਤਾਨ
ਸਾਬਕਾ ਸਨਮਾਨਿਤ ਫ਼ੌਜੀ ਗੁਰਮੁਖ ਸਿੰਘ ਨੇ ਦੱਸਿਆ ਕਿ "ਜਿਨ੍ਹਾਂ ਪੁਲਿਸ ਵਾਲਿਆਂ ਅਸੀਂ ਦੋ ਦੋ ਲੰਗਰ ਖਵਾਉਂਦੇ ਰਹੇ , ਉਨ੍ਹਾਂ ਨੇ ਹੀ ਸਾਡੇ ਨਾਲ ਅਣਮਨੁੱਖੀ ਵਿਹਾਰ ਕੀਤਾ , ਮਾਰ-ਕੁਟਾਈ ਕੀਤੀ , ਸਾਡੀ ਬੇ ਹੱਦ ਬੇਇੱਜ਼ਤੀ ਕੀਤੀ . ਉਹ ਸਾਨੂੰ ਚਲਾ-ਚਲਾ ਮਾਰਦੇ ਰਹੇ . ਬਹੁਤ ਬੇਰਹਿਮੀ ਵਾਲਾ ਵਿਹਾਰ ਕੀਤਾ ਉਨ੍ਹਾਂ ਨੇ ਥਾਣੇ 'ਚ "
ਪਰ ਕੋਈ ਪ੍ਰਵਾਹ ਨਹੀਂ , ਮੈਨੂੰ ਲਗਦੈ ਮੈਨੂੰ ਹੁਣ ਫ਼ੌਜ ਨਾਲੋਂ ਵੀ ਵੱਡਾ ਮੈਡਲ ਮਿਲ ਗਿਆ .
ਜੇਲ੍ਹ 'ਚੋਂ ਰਿਹਾਅ ਹੋਇਆ ਦੂਜਾ ਬਜ਼ੁਰਗ ਜੀਤ ਸਿੰਘ ਤਾਂ ਆਪਣੀ ਦਰਦ ਭਰੀ ਦਾਸਤਾਨ ਸੁਣਾਉਂਦਾ ਭਾਵੁਕ ਹੋਣ ਗਿਆ ,
ਉਹਦਾ ਗੱਚ ਭਰ ਆਇਆ ਅਤੇ ਅੱਖਾਂ ਚੋਂ ਹੰਝੂ ਵਹਿ ਤੁਰੇ।
ਤਿਹਾੜ ਜੇਲ੍ਹ ਦੇ ਬਾਹਰ ਦੋਹਾਂ ਮੋਰਚਾ ਘੁਲਾਟੀਆਂ ਦੀ ਪੂਰੀ ਵਾਰਤਾ ਲਈ ਕਲਿੱਕ ਕਰੋ :