ਅਸ਼ੋਕ ਵਰਮਾ
ਬਠਿੰਡਾ, 16 ਫਰਵਰੀ 2021 - ਕਿਸਾਨ ਘੋਲ ਹਮਾਇਤੀ ਕਮੇਟੀ ’ਚ ਸ਼ਾਮਲ ਜਨਤਕ ਜੱਥੇਬੰਦੀਆਂ ਵੱਲੋਂ ਫਿਰਕੂ-ਫਾਸ਼ੀ ਮੋਦੀ ਸਰਕਾਰ ਦੇ ਲੋਕ ਮਾਰੂ ਕਾਰਪੋਰੇਟ ਪੱਖੀ ਬਜਟ ਅਤੇ ਡੀਜ਼ਲ-ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਨਿੱਤ ਦਿਨ ਕੀਤੇ ਜਾ ਰਹੇ ਅਸਹਿ ਵਾਧੇ ਖਿਲਾਫ ਬੁੱਧਵਾਰ 17 ਫਰਵਰੀ ਨੂੰਸ਼ਾਮ 4 ਵਜੇ ਬਠਿੰਡਾ ਸ਼ਹਿਰ ਵਿਖੇ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਕਾਮਰੇਡ ਮਾਹੀਪਾਲ ਅਤੇ ਦਰਸ਼ਨ ਸਿੰਘ ਮੌੜ ਨੇ ਦਿੰਦਿਆਂ ਦੱਸਿਆ ਕਿ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਦਾ ਇਹਨਾਂ ਜਰੂਰੀ ਵਸਤਾਂ ਦੀਆਂ ਵਧਾਈਆਂ ਕੀਮਤਾਂ ਕਚੂੰਮਰ ਕੱਢ ਦੇਣਗੀਆਂ।
ਉਹਨਾਂ ਕਿਹਾ ਕਿ ਅਸਲ ’ਚ ਮੋਦੀ ਸਰਕਾਰ ਮੁਲਕ ਦੇ ਮਾਲ ਖਜਾਨੇ ਲੁਟਾਉਣ ਦੇ ਰਾਹ ਪਈ ਹੋਈ ਹੈ ਜਿਸ ਤਹਿਤ ਕਾਰਪੋਰਟਾਂ ਦੀਆਂ ਤਿਜੌਰੀਆਂ ਭਰਨ ਲਈ ਹੁਣ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਿਆ ਹੈ। ਉਹਨਾਂ ਸਭਨਾਂ ਲੋਕ ਹਿਤੈਸ਼ੀ ਸੰਗਠਨਾਂ ਅਤੇ ਆਮ ਲੋਕਾਂ ਨੂੰ ਇਸ ਨਿਆਂ ਪੂਰਵਕ ਰੋਸ ਪ੍ਰਦਰਸ਼ਨ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਸ਼ਾਮ ਦੇ ਠੀਕ 3.30 ਵਜੇ( ਸਾਢੇ ਤਿੰਨ ਵਜੇ) ਟੀਚਰਜ਼ ਹੋਮ ਬਠਿੰਡਾ ਵਿਖੇ ਪੁੱਜਣ ਦਾ ਸੱਦਾ ਦਿੱਤਾ ਹੈ।