ਮੋਦੀ-ਟਰੂਡੋ ਵਿਚਾਲੇ ਗੱਲਬਾਤ : ਹਾਲ ਹੀ ਦੇ ਰੋਸ ਪ੍ਰਦਰਸ਼ਨ ਤੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਦੀ ਅਹਿਮੀਅਤ ’ਤੇ ਹੋਈ ਚਰਚਾ : ਕੈਨੇਡਾ ਸਰਕਾਰ
ਓਟਵਾ/ਨਵੀਂ ਦਿੱਲੀ, 11 ਫਰਵਰੀ, 2021 : ਕੈਨੇਡਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਸ ਟਰੂਡੋ ਵਿਚਾਲੇ ਹੋਈ ਗੱਲਬਾਤ ਦੌਰਾਨਖ਼ ਕੋਰੋਨਾ ਦਵਾਈ ਦੇ ਨਾਲ ਨਾਲ ’ਹਾਲ ਹੀ ਵਿਚ ਹੋਏ ਰੋਸ ਪ੍ਰਦਰਸ਼ਨ ਅਤੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਦੀ ਅਹਿਮੀਅਤ’ ਦੇ ਮਾਮਲਿਆਂ ’ਤੇ ਵੀ ਚਰਚਾ ਹੋਈ ਹੈ। ਕੈਨੇਡਾ ਸਰਕਾਰ ਦਾ ਇਸ਼ਾਰਾ ਭਾਰਤ ਵਿਚ ਚਲ ਰਹੇ ਕਿਸਾਨ ਸੰਘਰਸ਼ ਵੱਲ ਹੈ।
Today, I had a good discussion with Prime Minister @NarendraModi on many important issues, and we’ve agreed to stay in touch. For a summary of the call, click here: https://t.co/vFGa8lkkQV
— Justin Trudeau (@JustinTrudeau) February 10, 2021
ਪੜ੍ਹੋ ਕੈਨੇਡਾ ਸਰਕਾਰ ਵੱਲੋਂ ਜਾਰੀ ਬਿਆਨ :
ਫਰਵਰੀ 10, 2021
ਓਟਵਾ, ਓਂਟਾਰੀਓ
ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲਬਾਤ ਕੀਤੀ।ਦੋਵਾਂ ਆਗੂਆਂ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ, ਆਪੋ ਆਪਣੇ ਲੋਕਾਂ ਦੀ ਸਿਹਤ ਤੇ ਸੁਰੱਖਿਆ, ਪ੍ਰਦਾਨ ਕੀਤੀ ਜਾ ਰਹੀ ਵਿੱਤੀ ਸਹਾਇਤਾ, ਲਈ ਆਪੋ ਆਪਣੇ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਟਰੂਡੋ ਤੇ ਪ੍ਰਧਾਨ ਮੋਦੀ ਨੇ ਭਾਰਤ ਵੱਲੋਂ ਵੈਕਸੀਨ ਦੇ ਉਤਪਾਦਨਤੇ ਸਪਲਾਈ ਲਈ ਭਾਰਤ ਵੱਲੋਂ ਕੀਤੇ ਜਾ ਰਹੇ ਅਹਿਮ ਯਤਨਾਂ ਤੇ ਦੁਨੀਆਂ ਭਰ ਵਿਚ ਵੱਖ ਵੱਖ ਮੁਲਕਾਂ ਨੂੰ ਸਪਲਾਈ ਕੀਤੀ ਜਾ ਰਹੀ ਵੈਕਸੀਨ ਦੀ ਅਹਿਮ ਮਦਦ ’ਤੇ ਚਰਚਾ ਕੀਤੀ। ਦੋਹਾਂ ਆਗੂਆਂ ਨੇ ਵੈਕਸੀਨ ਤੰਕ ਪਹੁੰਚ ਲਈਇਕੱਠਿਆਂ ਕੰਮ ਕਰਨ ਲਈ ਸਹਿਮਤੀ ਪ੍ਰਗਟ ਕੀਤੀ। ਦੋਵੇਂ ਆਗੂਆਂ ਨੇ ਇਸ ਗੰਲ ਨੂੰ ਵੀ ਮੰਨਿਆ ਕਿ ਮਹਾਮਾਰੀ ਦੇ ਟਾਕਰੇ ਲਈ ਦੁਨੀਆਂ ਭਰ ਵਿਚ ਸਹਿਯੋਗ ਦੀ ਜ਼ਰੂਰਤ ਹੈ।
ਦੋਵਾਂ ਪ੍ਰਧਾਨਮੰਤਰੀਆਂ ਨੇ ਮੁਕਤ ਤੇ ਖੁੱਲ੍ਹੇ ਭਾਰਤ-ਪੈਸੀਫਿਕ ਸਾਂਝੇ ਯਤਨਾਂ ਤੇ ਵਾਤਾਵਰਣ ਤਬਦੀਲੀ, ਵਿਸ਼ਵ ਪਾਰ ਮਜ਼ਬੂਤ ਕਰਨ ਤੇ ਨਿਯਮ ਆਧਾਰ ਕੌਮਾਂਤਰੀਵਿਵਸਥਾ ਪ੍ਰਤੀ ਆਪਣਹੀ ਵਚਨਬੱਧਤਾ ਦੁਹਰਾਈ। ਆਗੂਆਂ ਨੇ ਕੈਨੇਡਾ ਤੇ ਭਾਰਤ ਦੀ ਲੋਕਤੰਤਰੀ ਸਿਧਾਂਤਾਂ ਪ੍ਰਤੀ ਵਚਨਬੱਧਤਾ, ਹਾਲ ਹੀ ਵਿਚ ਹੋਏ ਰੋਸ ਪ੍ਰਦਰਸ਼ਨਾਂ ਤੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀਅਹਿਮੀਅਤ ’ਤੇ ਚਰਚਾ ਕੀਤੀ। ਦੋਹਾਂ ਨੇ ਇਕੱਠਿਆਂ ਰਲ ਕੇ ਹੋਰ ਵਧੇਰੇ ਮਜ਼ਬੂਤ ਵਿਸ਼ਵ ਅਰਥ ਵਿਵਸਥਾ ਸਥਾਪਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਦੋਵਾਂ ਆਗੂਆਂ ਨੇ ਕੈਨੇਡਾ ਤੇ ਭਾਰਤ ਦਰਮਿਆਨ ਰਣਨੀਤਕ ਭਾਈਵਾਲੀ ਦੀਅਹਿਮੀਅਤ , ਲੋਕਾਂ ਦੇ ਲੋਕਾਂ ਨਾਲਸਬੰਧਾਂ ਤੇ ਆਪਸੀ ਆਰਥਿਕ ਸਹਿਯੋਗ ਵਿਚਵਾਧੇ ਦੀ ਲੋੜ ’ਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਨੇ ਜੀ 7, ਜੀ 20ਅਤੇ ਹੋਰ ਕੌਮਾਂਤਰੀ ਫੋਰਮਾਂ ’ਤੇ ਰਲ ਕੇ ਕੰਮ ਕਰਨ ਦੀ ਆਸਪ੍ਰਗਟਾਈ।
PM Modi speaks to Trudeau, assures support to Canada's vaccination efforts