ਚੰਡੀਗੜ੍ਹ,21 ਫਰਵਰੀ,2021: ਚੇਨੱਈ ਦੇ ਇਕ ਸੀਬੀਐਸਈ ਸਕੂਲ ਦਾ ਅੰਗਰੇਜ਼ੀ ਦਾ ਪ੍ਰਸ਼ਨ ਪੇਪਰ ਵਿਵਾਦਾਂ ਵਿਚ ਆ ਗਿਆ ਹੈ। ਇਸ ਦਾ ਹੁਣ ਜੋਰਦਾਰ ਵਿਰੋਧ ਹੋ ਰਿਹਾ। ਬਠਿੰਡਾ ਤੋਂ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਇਸਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਨੂੰ ਲੈ ਕੇ ਟਵੀਟ ਕੀਤਾ ਹੈ।
ਦਰਅਸਲ ਇਸ ਪੇਪਰ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਟ੍ਰੈਕਟਰ ਰੈਲੀ ਦੌਰਾਨ ਹੋਈ ਝੜਪ ਦੇ ਬਾਅਦ ਹਿੰਸਕ ਕਿਹਾ ਗਿਆ। 10ਵੀਂ ਜਮਾਤ ਦੀ ਅੰਗਰੇਜ਼ੀ ਦੇ ਪੇਪਰ ਚ ਲੈਟਰ ਟੁ ਐਡੀਟਰ ਫਾਰਮੇਟ ਚ ਲਿਖੇ ਸਵਾਲ ਚ ਪ੍ਰਦਰਸ਼ਨਕਾਰੀਆਂ ਨੂੰ ਹਿੰਸਕ ਕਿਹਾ ਗਿਆ। 11 ਫਰਵਰੀ ਨੂੰ ਆਯੋਜਿਤ ਕੀਤੀ ਗਈ ਪ੍ਰੀਖਿਆ ਚ ਵਿਦਿਆਰਥੀਆਂ ਤੋਂ ਉਪਦ੍ਰਵੀਆਂ ਨਾਲ ਨਿਪਟਣ ਦੇ ਸੁਝਾਅ ਪੁੱਛੇ ਗਏ।