ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 18 ਫਰਵਰੀ 2021 - ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਦੇ ਦਿੱਤੇ ਸੱਦੇ ਤਹਿਤ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ,ਮਜ਼ਦੂਰਾਂ, ਬੀਬੀਆਂ ਵੱਲੋਂ ਰੇਲਵੇ ਸਟੇਸ਼ਨ ਉੱਤੇ ਦੁਪਹਿਰ 12 ਵਜੇ ਤੋਂ ਲੈਕੇ ਸਾ਼ਮ 4 ਵਜੇ ਤੱਕ ਧਰਨਾ ਲਗਾਇਆ ਗਿਆ। ਇਸ ਸਮੇਂ ਧਰਨਾਕਾਰੀਆਂ ਵਾਸਤੇ ਗੁਰਦੁਆਰਾ ਅੰਤਰ ਯਾਮਤਾ ਸਾਹਿਬ ਤੋਂ ਬਾਂਬਾ ਜੱਗਾਂ ਜੀ ਅਤੇ ਸੇਵਾਦਾਰਾਂ ਵੱਲੋਂ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ।
ਵੱਡੀ ਗਿਣਤੀ ਵਿਚ ਪਿੰਡਾਂ ਤੋਂ ਆਏ ਲੋਕਾਂ ਨੇ ਧਰਨੇ ਵਿੱਚ ਹਾਜ਼ਰੀ ਭਰੀ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਬੁਲਾਰਿਆਂ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਜਲਦ ਤੋਂ ਜਲਦ ਕਾਲੇ ਕਾਨੂੰਨਾਂ ਨੂੰ ਵਾਪਿਸ ਕਰੇ ਤੇ ਐਮ.ਐਸ.ਪੀ ਤੇ ਲਿਖਤੀ ਖਰੀਦ ਦਾ ਕਾਨੂੰਨ ਬਣਾਇਆ ਜਾਵੇ।
ਇਸ ਸਮੇਂ ਹਾਕਮ ਸਿੰਘ ਸ਼ਾਹਜਹਾਂ ਪੁਰ, ਕੁਲਜੀਤ ਸਿੰਘ ਤਲਵੰਡੀ ਚੌਧਰੀਆਂ, ਸੁੱਖਪ੍ਰੀਤ ਸਿੰਘ ਪੱਸਣ ਕਦੀਮ, ਹਰਨੇਕ ਸਿੰਘ ਜੈਨਪੁਰ, ਲਖਵਿੰਦਰ ਸਿੰਘ ਗਿੱਲਾ,ਕੇਵਲ ਸਿੰਘ ਉਚਾ,ਹਰਵਿੰਦਰ ਸਿੰਘ ਉਚਾ, ਦਿਲਬਰ ਸਿੰਘ ਰਣਧੀਰ ਪੁਰ ,ਸੁਲਿੰਦਰ ਸਿੰਘ ਕਾਲੇਵਾਲ ,ਸੁਖਦੇਵ ਸਿੰਘ ਬੂਸੋਵਾਲ ,ਨਰਿੰਦਰ ਸੋਡੀ ,ਮਲਕੀਤ ਸਿੰਘ ਤਲਵੰਡੀ ਚੌਧਰੀਆਂ ,ਪਰਮਜੀਤ ਸਿੰਘ ਖਾਲਸਾ,ਸਵਰਨ ਸਿੰਘ ,ਬਲਵੰਤ ਸਿੰਘ ,ਜਸਵੰਤ ਸਿੰਘ, ਭਜਣ ਸਿੰਘ ਖਿਜਰਪੁਰ ,ਬੱਬਾ ਖਿਜਰਪੁਰ ਸਰਬਜੀਤ ਸਿੰਘ ਕਾਲੇਵਾਲ,ਬਲਜਿੰਦਰ ਸਿੰਘ ਕਾਲੇਵਾਲ ,ਮਨਜੀਤ ਸਿੰਘ ਖੀਰਾਂਵਾਲ, ਦਿੱਲਪੀ੍ਤ ਸਿੰਘ ਟੋਡਰਵਾਲ ,ਸੁੱਚਾ ਸਿੰਘ ਮਿਰਜਾਪੁਰ ,ਕਵਲਜੀਤ ਸਿੰਘ ਸ਼ਾਲਾਪੁਰ ,ਮੁਖਤਿਆਰ ਸਿੰਘ, ਮੰਗਲ ਸਿੰਘ ਜੈਨ ਪੁਰ, ਨਿਸ਼ਾਨ ਸਿੰਘ ਪੱਸਣ ਕਦੀਮ ,ਜਸਵਿੰਦਰ ਸਿੰਘ ,ਗੁਰਚਰਨ ਸਿੰਘ ਪੰਡੋਰੀ ,ਅਵਤਾਰ ਸਿੰਘ ,ਗੁਰਵਿੰਦਰ ਸਿੰਘ ਨਬੀਪੁਰ ,ਕੇਹਰ ਸਿੰਘ ,ਸੁਖਦੇਵ ਸਿੰਘ ਆਦਿ ਆਗੂ ਹਾਜਰ ਸਨ।ਫੋਟੋ ਕੈਪਸ਼ਨ ਧਰਨੇ ਨੂੰ ਸੰਬੋਧਨ ਕਰਦੇ ਸੁਖਪ੍ਰੀਤ ਆਦਿ ਹਾਜ਼ਰ ਸਨ।