← ਪਿਛੇ ਪਰਤੋ
ਦਿੱਲੀ , 26 ਫਰਵਰੀ 2021 - ਦਿੱਲੀ ਧਰਨੇ 'ਤੇ ਗਏ ਇਕ 18 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਖੇੜੀ ਜੱਟਾਂ ਦੇ ਦਿੱਲੀ ਵਿਖੇ ਸਿੰਘੁ ਬਾਰਡਰ ' ਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਧਰਨੇ' ਚ ਸ਼ਮੂਲੀਅਤ ਕਰ ਰਿਹਾ ਸੀ ਅਤੇ ਬੀਤੀ ਰਾਤ ਉਸ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਸਵੇਰੇ ਮੌਤ ਹੋ ਗਈ ਹੈ। ਖ਼ਬਰ ਦਾ ਪਤਾ ਲਗਦੇ ਹੀ ਪਿੰਡ ਖੇੜੀ ਸਮੇਤ ਸਮੁੱਚੇ ਇਲਾਕੇ ' ਚ ਸੋਗ ਦੀ ਲਹਿਰ ਛਾ ਗਈ।
Total Responses : 265