ਹਰਸ਼ਬਾਬ ਸਿੱਧੂ / ਅਕਾਸ਼ਦੀਪ
ਮੋਹਾਲੀ, 11 ਫਰਵਰੀ 2021 - ਮੋਹਾਲੀ ਵਿਖੇ ਵੀਰਵਾਰ ਨੂੰ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦੀ ਗੱਡੀ ਨੂੰ ਨੌਜਵਾਨ ਕਿਸਾਨਾਂ ਦੁਆਰਾ ਘੇਰਾ ਪਾਇਆ ਗਿਆ। ਇਸ ਮੌਕੇ ਪੁਲਿਸ ਨੇ ਮੁਸਤੈਦੀ ਨਾਲ ਸੁਭਾਸ਼ ਸ਼ਰਮਾ ਨੂੰ ਨੌਜਵਾਨਾਂ ਦੇ ਘੇਰੇ 'ਚੋਂ ਬਾਹਰ ਕੱਢਿਆ।
ਸੁਭਾਸ਼ ਸ਼ਰਮਾ ਮੋਹਾਲੀ 'ਚ ਨਗਰ ਨਿਗਮ ਚੋਣਾਂ ਦੇ ਮੈਨੀਫੈਸਟੋ ਜਾਰੀ ਕਰਨ ਪਹੁੰਚੇ ਸਨ ਜਿੱਥੇ ਉਨ੍ਹਾਂ ਦਾ ਨੌਜਵਾਨ ਕਿਸਾਨਾਂ ਦੁਆਰਾ ਕਿਸਾਨੀ ਝੰਡੇ ਦਿਖਾ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਨੌਜਵਾਨ ਨੇ ਕਿਹਾ ਕਿ ਉਹ ਸਿਰਫ ਭਾਜਪਾ ਦੇ ਉਮੀਦਵਾਰਾਂ ਨੂੰ ਬੇਨਤੀ ਕਰਨ ਆਏ ਸੀ ਕਿ ਉਹ ਆਪਣੇ ਨਾਂਅ ਵਾਪਸ ਲੈਣ ਕਿਉਂਕਿ ਕਿਸਾਨਾਂ ਨਾਲ ਬਹੁਤ ਧੱਕਾ ਹੋ ਰਿਹਾ ਹੈ।