ਅਸ਼ੋਕ ਵਰਮਾ
ਬਠਿੰਡਾ,14ਫਰਵਰੀ2021:ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ‘ਕਿਸਾਨ ਘੋਲ ਹਿਮਾਇਤ ਕਮੇਟੀ’ ਵਿੱਚ ਸ਼ਾਮਲ ਮਜਦੂਰ, ਕਿਸਾਨ, ਮੁਲਾਜ਼ਮ ਸੰਗਠਨਾਂ, ਪੈਨਸ਼ਨਰਜ਼ ਐਸੋਸੀਏਸ਼ਨਾਂ , ਸਮਾਜਿਕ ਅਤੇ ਸਾਹਿਤਕ ਸੰਸਥਾਵਾਂ ਦੇ ਆਗੂਆਂ ਤੇ ਵਰਕਰਾਂ ਨੇ ‘ਸੰਯੁਕਤ ਕਿਸਾਨ ਮੋਰਚਾ‘ ਦੇ ਸੱਦੇ ਨੂੰ ਲਾਗੂ ਕਰਦਿਆਂ, ਬਠਿੰਡਾ ਸ਼ਹਿਰ ਵਿਖੇ ਮੋਮਬੱਤੀ ਮਾਰਚ ਕੀਤਾ ਜੋ ਟੀਚਰਜ਼ ਹੋਮ ਤੋਂ ਸ਼ੁਰੂ ਹੋਕੇ ਫਾਇਰ ਬਿ੍ਰਗੇਡ ਚੌਂਕ ’ਚ ਸਮਾਪਤ ਹੋਇਆ। ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਦੇੇ ਹੱਥਾਂ ਵਿੱਚ ਪੁਲਵਾਮਾ ਦੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੀਆਂ ਫਲੈਕਸਾਂ ਅਤੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਦਿਵਾਉਂਦੀਆਂ ਤਖਤੀਆਂ ਵੀ ਫੜੀਆਂ ਹੋਈਆਂ ਸਨ ।
ਸ਼ਰਧਾਂਜਲੀ ਭੇਂਟ ਕਰਨ ਲਈ ਇਕੱਤਰ ਹੋਏ ਲੋਕ ਮੋਦੀ ਸਰਕਾਰ ਦੇ ਕਰਤੇ-ਧਰਤਿਆਂ ਅਤੇ ਸੰਘ- ਭਾਜਪਾ ਆਗੂਆਂ ਵੱਲੋਂ ਕਿਸਾਨ ਸ਼ਹੀਦਾਂ ਪ੍ਰਤੀ ਵਰਤੀ ਜਾ ਰਹੀ ਅਪਮਾਨਜਨਕ ਸ਼ਬਦਾਵਲੀ ਅਤੇ ਮੁਜਰਮਾਨਾ ਉਦਾਸੀਨਤਾ ਵਿਰੁੱਧ ਵੀ ਪਲੇ ਕਾਰਡਸ ਰਾਹੀਂ ਰੋਸ ਪ੍ਰਗਟਾਅ ਰਹੇ ਸਨ।ਮਾਰਚ ਤੋਂ ਪਹਿਲਾਂ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ ਸ਼ਰਧਾਂਜਲੀ ਸਭਾ ਵਿੱਚ ਹਾਜਰ ਆਗੂਆਂ ਅਤੇ ਵਰਕਰਾਂ ਨੇ ਸਰਬ ਸੰਮਤੀ ਨਾਲ 18 ਫ਼ਰਵਰੀ ਦੇ ਰੇਲ ਚੱਕਾ ਜਾਮ ਐਕਸ਼ਨ ਵਿੱਚ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕਰਨ ਦਾ ਮਤਾ ਪਾਸ ਕੀਤਾ। ਇਕੱਤਰਤਾ ਨ। ਕਿਰਤੀ ਆਗੂ ਨੌਦੀਪ ਕੌਰ ਦੀ ਰਿਹਾਈ ਅਤੇ ਉਸ ਉੱਪਰ ਤਸ਼ੱਦਦ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ।
ਸ਼ਰਧਾਂਜਲੀ ਮਾਰਚ ਦੀ ਅਗਵਾਈ ਸਾਥੀ ਮਹੀਪਾਲ ( ਜੇਪੀਐਮਓ), ਦਰਸ਼ਨ ਮੌੜ ( ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ), ਅਮਰਜੀਤ ਸਿੰਘ ਹਨੀ (ਕਿਰਤੀ ਕਿਸਾਨ ਯੂਨੀਅਨ ), ਮਨਜੀਤ ਸਿੰਘ ( ਕਲਾਸ ਫੋਰ ਇੰਪਲਾਈਜ਼ ਯੂਨੀਅਨ), ਪਿ੍ਰਤਪਾਲ ਸਿੰਘ ( ਜਮਹੂਰੀ ਅਧਿਕਾਰ ਸਭਾ), ਸੁਰਿੰਦਰ ਪ੍ਰੀਤ ਘਣੀਆ( ਕੇਂਦਰੀ ਪੰਜਾਬੀ ਲੇਖਕ ਸਭਾ),ਪ੍ਰਕਾਸ਼ ਸਿੰਘ ਨੰਦਗੜ੍ਹ ( ਦਿਹਾਤੀ ਮਜ਼ਦੂਰ ਸਭਾ), ਸਿਕੰਦਰ ਸਿੰਘ ਧਾਲੀਵਾਲ ( ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ), ਜਸਪਾਲ ਮਾਨਖੇੜਾ ( ਪੰਜਾਬੀ ਸਾਹਿਤ ਸਭਾ ਬਠਿੰਡਾ), ਲਛਮਣ ਮਲੂਕਾ ( ਟੀਚਰਜ਼ ਹੋਮ ਟਰਸਟ), ਸੰਪੂਰਨ ਸਿੰਘ ( ਜਮਹੂਰੀ ਕਿਸਾਨ ਸਭਾ) , ਮਹਿੰਦਰ ਸਿੰਘ ਧਾਲੀਵਾਲ ( ਪਾਵਰਕਾਮ ਪੈਨਸ਼ਨਰਜ਼), ਮਨਜੀਤ ਸਿੰਘ ਧੰਜਲ (ਥਰਮਲ ਪੈਨਸ਼ਨਰਜ਼), ਗੁਕੁਲਵੰਤ ਸਿੰਘ ਕਿੰਗਰਾ ( ਪੁਲਸ ਪੈਨਸ਼ਨਰਜ਼ ਐਸੋਸੀਏਸ਼ਨ), ਹਰਮੰਦਰ ਢਿੱਲੋਂ (ਪੰਜਾਬ ਕਿਸਾਨ ਸਭਾ), ਨੰਦ ਸਿੰਘ ਮਹਿਤਾ ਅਤੇ ਮੰਦਰ ਸਿੰਘ ਜੱਸੀ ਆਦਿ ਨੇ ਕੀਤੀ।